ਭਾਰਤੀ ਅਤੇ ਚੀਨੀ ਫੌਜ ਹੋਈ ਵਿਚਾਲੇ ਝੜਪ , ਭਾਰਤੀ ਜਵਾਨਾਂ ਨੇ ਦਿੱਤਾ ਮੂੰਹ ਤੋੜ ਜਵਾਬ

 ਭਾਰਤੀ ਅਤੇ ਚੀਨੀ ਫੌਜ ਹੋਈ ਵਿਚਾਲੇ ਝੜਪ , ਭਾਰਤੀ ਜਵਾਨਾਂ ਨੇ ਦਿੱਤਾ ਮੂੰਹ ਤੋੜ ਜਵਾਬ

ਭਾਰਤ ਅਤੇ ਚੀਨ ਵਿਚਾਲੇ ਫਿਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਝੜਪ ਹੋ ਗਈ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ LAC ‘ਤੇ ਪਹੁੰਚਣਾ ਚਾਹੁੰਦੀ ਸੀ ਪਰ ਭਾਰਤੀ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ, ਜਿਸ ‘ਚ ਕਈ ਭਾਰਤੀ ਅਤੇ ਚੀਨੀ ਫੌਜੀ ਜ਼ਖਮੀ ਹੋ ਗਏ। ਇਸ ਝੜਪ ਵਿੱਚ ਕਈ ਚੀਨੀ ਫੌਜੀਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ।

9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਹੋਈ ਇਸ ਝੜਪ ਵਿੱਚ ਭਾਰਤ ਨੇ 300 ਤੋਂ ਵੱਧ ਚੀਨੀ ਫੌਜੀਆਂ ਨੂੰ ਖਦੇੜ ਦਿੱਤਾ ਸੀ। ਇਸ ਘਟਨਾ ‘ਚ 20 ਚੀਨੀ ਫੌਜੀ ਜ਼ਖਮੀ ਹੋ ਗਏ। ਤਣਾਅ ਨੂੰ ਘੱਟ ਕਰਨ ਲਈ ਦੋਵਾਂ ਫੌਜਾਂ ਦੇ ਕਮਾਂਡਰਾਂ ਵਿਚਕਾਰ ਗੱਲਬਾਤ  ਹੋਈ। ਤਵਾਂਗ ਸੈਕਟਰ ‘ਚ ਭਾਰਤ-ਚੀਨ ਝੜਪ ‘ਚ ਦੇਸ਼ ਦੇ ਕਈ ਜਵਾਨ ਜ਼ਖਮੀ ਵੀ ਹੋਏ ਹਨ।

ਅਰੁਣਾਚਲ ਪ੍ਰਦੇਸ਼ ਦੇ ਤਵਾਂਗ ‘ਚ ਜਿਸ ਖੇਤਰ ‘ਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਟਕਰਾਅ ਹੋਇਆ ਸੀ, ਉਹ ਇਲਾਕਾ ਹੁਣ ਬਰਫ ਦੀ ਲਪੇਟ ‘ਚ ਹੈ। ਚੀਨੀ ਫੌਜੀ ਇੱਕ ਭਾਰਤੀ ਚੌਕੀ ਨੂੰ ਉਖਾੜਨਾ ਚਾਹੁੰਦੇ ਸਨ ਪਰ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਸਮਾਚਾਰ ਏਜੰਸੀ ਪੀਟੀਆਈ ਨੇ ਦੱਸਿਆ ਕਿ ਇਸ ਝੜਪ ਵਿੱਚ ਘੱਟੋ-ਘੱਟ ਛੇ ਭਾਰਤੀ ਸੈਨਿਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਗੁਹਾਟੀ ਲਿਆਂਦਾ ਗਿਆ।

ਅਰੁਣਾਚਲ ਦੇ ਤਵਾਂਗ ਸੈਕਟਰ ਦੇ ਯਾਂਗਸਟੇ ਖੇਤਰ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਦੋ ਧਿਰਾਂ ਵਿਚਾਲੇ ਝੜਪਾਂ ਹੋਈਆਂ। ਕੰਡਿਆਲੀ ਤਾਰ ਪਾਰ ਕਰਨ ਕਾਰਨ ਦੋਵੇਂ ਪਾਸੇ ਦੇ ਸਿਪਾਹੀ ਜ਼ਖਮੀ ਹੋ ਗਏ। ਆਹਮੋ-ਸਾਹਮਣੇ ਦੋਨੋਂ ਧਿਰਾਂ ਦੇ ਕੁਝ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਚੀਨੀ ਫੌਜੀ ਭਾਰਤੀ ਚੌਕੀ ਨੂੰ ਹਟਾਉਣ ਲਈ ਤਵਾਂਗ ਆਏ ਸਨ। ਇਸੇ ਇਰਾਦੇ ਨਾਲ ਇਹ ਚੀਨੀ ਫੌਜੀ ਹੱਥਾਂ ਵਿੱਚ ਡੰਡੇ ਲੈ ਕੇ ਆਏ ਸਨ।

Leave a Reply

Your email address will not be published. Required fields are marked *