ਭਾਰਤੀਆਂ ਨੇ ਮਾਰੀਆਂ ਮੱਲਾਂ, ਜੋਅ ਬਾਇਡਨ ਨੇ ਅਹੁਦਿਆਂ ’ਤੇ 55 ਭਾਰਤੀ ਕੀਤੇ ਨਿਯੁਕਤ

ਜੋਅ ਬਾਇਡਨ ਦੇ ਪ੍ਰਸ਼ਾਸਨ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕਾ ਦੇ ਅਹਿਮ ਅਹੁਦਿਆਂ ਤੇ ਕਬਜ਼ਾ ਹੁੰਦਾ ਜਾ ਰਿਹਾ ਹੈ। ਪਰ ਇਹ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਸਰਕਾਰ ਨੇ ਭਾਰਤ ਦੇ ਲੋਕਾਂ ਨੂੰ ਇੰਨੀ ਅਹਿਮੀਅਤ ਦਿੱਤੀ ਹੈ। ਪਿਛਲੇ 50 ਦਿਨਾਂ ਦੌਰਾਨ ਰਾਸ਼ਟਰਪਤੀ ਨੇ 55 ਪ੍ਰਵਾਸੀ ਭਾਰਤੀਆਂ ਦੀਆਂ ਵੱਡੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਇੰਨੇ ਵੱਡੇ ਪੱਧਰ ’ਤੇ ਪ੍ਰਵਾਸੀ ਭਾਰਤੀਆਂ ਦੀਆਂ ਨਿਯੁਕਤੀਆਂ ਕਦੇ ਵੀ ਨਹੀਂ ਹੋਈਆਂ।
ਇਹ ਨਿਯੁਕਤੀਆਂ ਰਾਸ਼ਟਰਪਤੀ ਦੇ ਭਾਸ਼ਣ ਲੇਖਕ ਤੋਂ ਲੈ ਕੇ ਨਾਸਾ ਜਿਹੇ ਸੰਸਥਾਨ ਤੱਕ ਕੀਤੀਆਂ ਗਈਆਂ ਹਨ। ਇਕ ਰਿਪੋਰਟ ਮੁਤਾਬਕ ਅਮਰੀਕਾ ਦੇ ਹਰੇਕ ਵਿੰਗ ਵਿੱਚ ਹੁਣ ਵੱਡਾ ਅਧਿਕਾਰੀ ਭਾਰਤੀ ਮੂਲ ਦਾ ਜ਼ਰੂਰ ਹੁੰਦਾ ਹੈ। ਦਸ ਦਈਏ ਕਿ ਬਰਾਕ ਓਬਾਮਾ ਨੇ ਵੀ ਕਈ ਭਾਰਤੀਆਂ ਦੀਆਂ ਨਿਯੁਕਤੀਆਂ ਕੀਤੀਆਂ ਸਨ ਪਰ ਇੰਨੀਆਂ ਜ਼ਿਆਦਾ ਨਹੀਂ ਸਨ।
ਅਮਰੀਕਾ ਦੇ 46ਵੇਂ ਰਾਸ਼ਟਰਪਤੀ ਜੋਅ ਬਾਇਡੇਨ ਨੇ ਤਾਂ ਪ੍ਰਵਾਸੀ ਭਾਰਤੀ ਲੋਕਾਂ ਦੀਆਂ ਨਿਯੁਕਤੀਆਂ ਦੇ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ। ਇਸ ਸਮੇਂ ਭਾਰਤੀ-ਅਮਰੀਕੀ ਵਿਗਿਆਨ ਸਵਾਤੀ ਮੋਹਨ ਦੀ ਕੀਤੀ ਹੈ ਜੋ ਨਾਸਾ ਦੇ ਮੰਗ ਗ੍ਰਹਿ ਨਾਲ ਮਿਸ਼ਨ ਦੇ ਆਪਰੇਸ਼ਨ ਨੂੰ ਸੰਭਾਲਣਗੇ। 55 ਭਾਰਤੀਆਂ ਵਿੱਚ ਕਮਲਾ ਹੈਰਿਸ ਨੂੰ ਨਹੀਂ ਗਿਣਿਆ ਗਿਆ, ਜਿਹਨਾਂ ਨੂੰ ਰਾਸ਼ਟਰਪਤੀ ਬਾਇਡੇਨ ਨੇ ਦੇਸ਼ ਦਾ ਉੱਪ-ਰਾਸ਼ਟਰਪਤੀ ਬਣਾਇਆ ਹੈ।
