ਭਾਜਪਾ ਸੰਸਦ ਮੈਂਬਰ ਨੇ ਕਿਸਾਨਾਂ ਦੇ ਹੱਕ ’ਚ ਟਵੀਟ ਕਰ ਕਹੀ ਵੱਡੀ ਗੱਲ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਨੂੰ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਦਾ ਸਾਥ ਮਿਲਿਆ ਹੈ। ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਸਾਨਾਂ ਦਾ ਦਰਦ ਸਮਝਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਆਪਣਾ ਹੀ ਖੂਨ ਹੈ ਅਤੇ ਸਾਨੂੰ ਉਹਨਾਂ ਦਾ ਦਰਦ ਸਮਝਣਾ ਹੋਵੇਗਾ। ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰ ਕਿਹਾ ਕਿ, “ਮੁਜ਼ੱਫਰਨਗਰ ਵਿੱਚ ਅੱਜ ਪ੍ਰਦਰਸ਼ਨ ਲਈ ਲੱਖਾਂ ਕਿਸਾਨ ਜੁੱਟੇ ਹਨ।

ਉਹ ਸਾਡਾ ਹੀ ਖੂਨ ਹਨ। ਸਾਨੂੰ ਉਹਨਾਂ ਨਾਲ ਫਿਰ ਤੋਂ ਸਨਮਾਨਜਨਕ ਢੰਗ ਨਾਲ ਜੁੜਨ ਦੀ ਜ਼ਰੂਰਤ ਹੈ। ਉਹਨਾਂ ਦਾ ਦਰਦ ਸਮਝੋ, ਉਹਨਾਂ ਦਾ ਨਜ਼ਰੀਆ ਵੇਖੋ ਅਤੇ ਜ਼ਮੀਨ ਤੱਕ ਪਹੁੰਚਣ ਲਈ ਉਹਨਾਂ ਨਾਲ ਕੰਮ ਕਰੋ।” ਵਰੁਣ ਨੇ ਇਸ ਦੇ ਨਾਲ ਹੀ ਇੱਕ ਵੀਡੀਓ ਵੀ ਟਵੀਟ ਕੀਤੀ ਹੈ, ਜੋ ਕਿਸਾਨ ਪੰਚਾਇਤ ਦੀ ਹੈ।
ਮੁਜ਼ੱਫਰਨਗਰ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਵਿੱਚ ਦੇਸ਼ ਭਰ ਤੋਂ ਸੈਂਕੜੇ ਕਿਸਾਨਾਂ ਦਾ ਸੈਲਾਬ ਹਿੱਸਾ ਲੈਣ ਪੁੱਜਿਆ ਹੈ। ਇਸ ਵਿੱਚ ਕਿਸਾਨ ਬੀਬੀਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ ਹੈ। ਇਸ ਵਿੱਚ ਪੰਜਾਬ, ਹਰਿਆਣਾ, ਕਰਨਾਟਕ ਵਰਗੇ 15 ਸੂਬਿਆਂ ਤੋਂ ਕਿਸਾਨ ਇਕੱਠੇ ਹੋਏ ਹਨ।
