Main

ਭਾਜਪਾ ਸਿੱਖ ਲੀਡਰਾਂ ਨੂੰ ਕਰਨ ਲੱਗੀ ਨੇੜੇ, ਪੰਜਾਬ ’ਚ ਚੋਣਾਵੀਂ ਪੱਤਾ ਖੇਡਣ ਦੀ ਤਿਆਰੀ

ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਖੇਤੀ ਬਿੱਲ ਪਾਸ ਕੀਤੇ ਗਏ ਹਨ ਉਦੋਂ ਤੋਂ ਹੀ ਪੰਜਾਬ ਵਿੱਚ ਭਾਜਪਾ ਦੇ ਕਈ ਲੀਡਰਾਂ ਨੇ ਅਸਤੀਫ਼ੇ ਦਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਜਪਾ ਨਾਲੋਂ ਅਪਣਾ ਗੱਠਜੋੜ ਤੋੜ ਲਿਆ ਸੀ। ਪਰ ਭਾਜਪਾ ਅਜੇ ਵੀ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੀ।

ਭਾਜਪਾ ਪੰਜਾਬ ਵਿੱਚ ਆਪਣਾ ਆਧਾਰ ਬਣਾਉਣ ਵਿੱਚ ਜੁੱਟ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਦਿਗਜ਼ ਤੇ ਪ੍ਰਭਾਵਸ਼ਾਲੀ ਸਿੱਖ ਲੀਡਰਾਂ ਨਾਲ ਸੰਪਰਕ ਕਾਇਮ ਕਰਨ ਵਿੱਚ ਜੁੱਟ ਗਈ ਹੈ। ਖ਼ਬਰ ਮਿਲੀ ਹੈ ਕਿ ਭਾਜਪਾ ਸਿੱਖ ਲੀਡਰਾਂ ਨੂੰ ਕੋਈ ਪਲੇਟਫਾਰਮ ਦੇ ਕੇ ਚੋਣਾਵੀਂ ਪੱਤਾ ਖੇਡਣ ਦੀ ਤਿਆਰੀ ਵਿੱਚ ਹੈ।

ਸੂਤਰਾਂ ਮੁਤਾਬਕ ਪਾਰਟੀ ਵਿੱਚ ਚੱਲ ਰਹੀ ਅੰਦਰੂਨੀ ਸਮੀਖਿਆ ਦੌਰਾਨ ਮਾਲਵਾ ਖਿੱਤੇ ਦੇ ਤਿੰਨ ਤੋਂ ਚਾਰ ਪ੍ਰਭਾਵਸ਼ਾਲੀ ਲੀਡਰਾਂ ਤੱਕ ਪਾਰਟੀ ਨੇ ਪਹੁੰਚ ਕੀਤੀ ਹੈ। ਦੁਆਬਾ ਵਿੱਚ ਕੁੱਝ ਟਕਸਾਲੀ ਲੀਡਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਕੁੱਝ ਅਜਿਹੇ ਲੀਡਰ ਵੀ ਹਨ ਜੋ ਸਮੇਂ ਦਾ ਰੁੱਖ ਦੇਖ ਕੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਭਾਜਪਾ ਦੇ ਧਿਆਨ ਵਿੱਚ ਅਜਿਹੇ ਲੀਡਰ ਹਨ ਜਿਹਨਾਂ ਦਾ ਆਪਣਾ ਆਧਾਰ ਹੈ ਪਰ ਉਹ ਵਜ਼ਾਰਤ ਤਕ ਪਹੁੰਚ ਨਹੀਂ ਕਰ ਸਕੇ। ਅਜਿਹੇ ਲੀਡਰ ਅਹੁਦੇ ਦੀ ਲਾਲਸਾ ਵਿੱਚ ਭਾਜਪਾ ਦਾ ਰੁੱਖ ਕਰ ਸਕਦੇ ਹਨ।

ਕੇਂਦਰੀ ਖੇਤੀ ਕਾਨੂੰਨਾਂ ਕਾਰਨ ਭਾਜਪਾ ਨੂੰ ਪੰਜਾਬ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਭਾਜਪਾ ਲਈ ਪੰਜਾਬੀਆਂ ਦੇ ਮਨ ਵਿੱਚ ਆਪਣਾ ਅਕਸ ਬਣਾਉਣਾ ਬਹੁਤ ਵੱਡੀ ਚੁਣੌਤੀ ਹੈ।

Click to comment

Leave a Reply

Your email address will not be published. Required fields are marked *

Most Popular

To Top