News

ਭਾਜਪਾ ਵੱਲੋਂ ਲੋਕ ਸਭਾ ਮੈਂਬਰਾਂ ਲਈ ਵ੍ਹਿਪ ਜਾਰੀ, 22 ਮਾਰਚ ਨੂੰ ਨਵਾਂ ਬਿੱਲ ਲਿਆ ਸਕਦੀ ਹੈ ਸਰਕਾਰ

ਭਾਰਤੀ ਜਨਤਾ ਪਾਰਟੀ ਨੇ ਅਪਣੇ ਲੋਕ ਸਭਾ ਸੰਸਦ ਮੈਂਬਰਾਂ ਲਈ 22 ਮਾਰਚ ਲਈ ਵ੍ਹਿਪ ਜਾਰੀ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਕਾਰ ਇਸ ਦਿਨ ਇੰਫ੍ਰਾਸਟ੍ਰਕਚਰ ਫੰਡਿੰਗ ਲਈ ਨਵੇਂ ਬੈਂਕ ਬਣਾਉਣ ਨਾਲ ਜੁੜੇ ਬਿੱਲ ਲਿਆ ਸਕਦੀ ਹੈ। ਸਰਕਾਰ ਦੋ ਹੋਰ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ।

ਚੀਫ਼ ਵ੍ਹਿਪ ਰਾਕੇਸ਼ ਸਿੰਘ ਵੱਲੋਂ ਜਾਰੀ ਤਿੰਨ ਲਾਈਨ ਦੇ ਵ੍ਹਿਪ ਵਿੱਚ ਕਿਹਾ ਗਿਆ, 22 ਮਾਰਚ ਨੂੰ ਮਹੱਤਵਪੂਰਨ ਵਿਧਾਨਕ ਕਾਰਜਾਂ ਨੂੰ ਲੋਕ ਸਭਾ ਵਿੱਚ ਵਿਚਾਰ ਵਟਾਂਦਰੇ ਅਤੇ ਪਾਸ ਕਰਨ ਲਈ ਲਿਆਂਦਾ ਜਾਵੇਗਾ। ਉਹਨਾਂ ਨੇ ਭਾਜਪਾ ਦੇ ਲੋਕ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ 22 ਮਾਰਚ ਨੂੰ ਬੈਠਕ ਵਿੱਚ ਮੌਜੂਦ ਰਹਿਣ ਅਤੇ ਸਰਕਾਰ ਦੇ ਪੱਖ ਵਿੱਚ ਵੋਟਿੰਗ ਕਰਨ।

ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਦੀ ਬੈਠਕ ਵਿੱਚ ਅਜਿਹੇ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ ਜੋ ਇੰਫ੍ਰਾਸਟ੍ਰਕਚਰ ਫੰਡਿੰਗ ਕਰਨਗੇ, ਸਰਕਾਰ ਹੁਣ ਇਹਨਾਂ ਬੈਂਕਾਂ ਲਈ ਬਿੱਲ ਲਿਆ ਸਕਦੀ ਹੈ। ਕੇਂਦਰੀ ਕੈਬਨਿਟ ਨੇ ਡਵੈਲਪਮੈਂਟ ਫਾਈਨੈਂਸ ਇੰਸਟੀਚਿਊਸ਼ਨ ਨਾਲ ਜੁੜੇ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ।

ਨੈਸ਼ਨਲ ਬੈਂਕ ਵੱਲੋਂ ਕੰਮ ਕਰਨ ਵਾਲੇ ਇਹ ਇੰਸਟੀਚਿਊਸ਼ਨ ਵੱਡੇ ਇੰਫ੍ਰਾਸਟ੍ਰਕਚਰ ਪ੍ਰੋਜੈਕਟ ਦੀ ਫੰਡਿੰਗ ਕਰਨਗੇ। ਸ਼ਨੀਵਾਰ ਨੂੰ ਲੋਕ ਸਭਾ ਵਿੱਚ ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਵਧਦੀ ਆਬਾਦੀ ਨੂੰ ਦੇਸ਼ ਦੇ ਸਾਹਮਣੇ ਗੰਭੀਰ ਸੰਕਟ ਦਸਦਿਆਂ ਜਨਸੰਖਿਆ ਨਿਯੰਤਰਣ ਐਕਟ ਲਾਗੂ ਕਰਨ ਦੀ ਮੰਗ ਕੀਤੀ ਹੈ।

ਉਹਨਾਂ ਕਿਹਾ ਕਿ, “ਇਸ ਐਕਟ ਤਹਿਤ ਦੋ ਬੱਚਿਆਂ ਦੀ ਪ੍ਰਵਾਨਗੀ ਦਿੱਤੀ ਜਾਵੇ। ਇਸ ਦਾ ਉਲੰਘਣ ਕਰਨ ਵਾਲਿਆਂ ਨੂੰ ਸਰਕਾਰੀ ਸੁਵਿਧਾਵਾਂ ਤੋਂ ਵਾਂਝਾ ਰੱਖਿਆ ਜਾਵੇ ਅਤੇ ਚੋਣਾਂ ਵੀ ਨਾ ਲੜਨ ਦਿੱਤੀਆਂ ਜਾਣ।”

Click to comment

Leave a Reply

Your email address will not be published.

Most Popular

To Top