News

ਭਾਜਪਾ ਵੱਲੋਂ ਤਿਰੰਗਾ ਯਾਤਰਾ ਦਾ ਐਲਾਨ, ਕਿਸਾਨਾਂ ਨੇ ਵੀ ਲੈ ਲਿਆ ਵੱਡਾ ਫ਼ੈਸਲਾ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਅੰਦੋਲਨ ਕਰ ਕੇ ਕਸੂਤੀ ਘਿਰੀ ਭਾਜਪਾ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਅੱਜ ਤੋਂ ਤਿਰੰਗਾ ਯਾਤਰਾ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਭਾਜਪਾ ਦੀ ਚਾਲ ਦੱਸਦਿਆਂ ਅਪੀਲ ਕੀਤੀ ਹੈ ਕਿ ਹਰਿਆਣਾ ਵਿੱਚ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਭਾਜਪਾ ਦੀ ਤਿਰੰਗਾ ਯਾਤਰਾ ਦਾ ਕਿਸਾਨ ਵਿਰੋਧ ਨਹੀਂ ਕਰਨਗੇ। ਉੱਥੇ ਹੀ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ, “ਭਾਜਪਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ।

ਤਿਰੰਗਾ ਯਾਤਰਾ ਜ਼ਰੀਏ ਭਾਜਪਾ ਕਿਸਾਨਾਂ ਦਾ ਟਾਕਰਾ ਕਰਵਾਉਣਾ ਚਾਹੁੰਦੀ ਹੈ ਜਿਸ ਨਾਲ ਕਿਸਾਨਾਂ ਤੇ ਤਿਰੰਗੇ ਦਾ ਅਪਮਾਨ ਕਰਨ ਦਾ ਇਲਜ਼ਾਮ ਲਾਇਆ ਜਾ ਸਕੇ।” ਯਾਦਵ ਨੇ ਕਿਹਾ ਕਿ, “ਭਾਜਪਾ ਦੇ ਇਸ ਕਦਮ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਲਿਆ ਹੈ। ਹਰਿਆਣਾ ਵਿੱਚ ਭਾਜਪਾ ਦੀ ਤਿਰੰਗਾ ਯਾਤਰਾ ਦਾ ਕੋਈ ਵਿਰੋਧ ਨਹੀਂ ਹੋਵੇਗਾ।” ਉਹਨਾਂ ਨੇ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ, “ਉਹ ਭਾਜਪਾ ਦੀ ਯਾਤਰਾ ਦਾ ਵਿਰੋਧ ਨਾ ਕਰਨ। ਅੱਜ ਭਾਜਪਾ ਦੀ ਤਿਰੰਗਾ ਯਾਤਰਾ ਹਰਿਆਣਾ ਬਹਿਲ ਪ੍ਰਕਾਸ਼ ਤੋਂ ਸ਼ੁਰੂ ਹੋ ਗਈ ਹੈ।”

ਕਿਸਾਨ ਲੀਡਰ ਗੁਰਨਾਮ ਚੜੂਨੀ ਨੇ ਕਿਹਾ ਕਿ, ‘ਤਿਰੰਗਾ ਯਾਤਰਾ ਦੇ ਬਹਾਨੇ ਭਾਜਪਾ ਕਿਸਾਨਾਂ ਨਾਲ ਟਕਰਾਉਣ ਦਾ ਬਹਾਨਾ ਲੱਭ ਰਹੀ ਹੈ। ਉਹਨਾਂ ਦੀ ਇਸ ਯਾਤਰਾ ਦੇ ਬਹਾਨੇ ਪਿੰਡਾਂ ਵਿੱਚ ਵੜਨ ਦੀ ਯੋਜਨਾ ਹੈ।’ ਇਸ ਯਾਤਰਾ ਦੀ ਅਗਵਾਈ ਖੇਤੀਬਾੜੀ ਮੰਤਰੀ ਜੇਪੀ ਦਲਾਲ ਕਰਨਗੇ।

ਖੇਤੀਬਾੜੀ ਮੰਤਰੀ ਜੇਪੀ ਦਲਾਲ ਬਹਿਲ ਨੇ ਤਿਰੰਗਾ ਯਾਤਰਾ ਬਾਰੇ ਕਿਹਾ ਕਿ, “ਬਹਿਲ ਤੋਂ ਸ਼ੁਰੂ ਹੋ ਕੇ ਤਿਰੰਗਾ ਯਾਤਰਾ ਲੋਹਾਰੂ ਸਮਾਪਤ ਹੋਵੇਗੀ।” ਤਿਰੰਗਾ ਯਾਤਰਾ 1 ਤੋਂ 14 ਅਗਸਤ ਤੱਕ ਕੱਢੀ ਜਾਵੇਗੀ। ਭਾਜਪਾ ਨੇ ਹਰ ਮਹਾਨ ਪੁਰਸ਼ ਦੀ ਯਾਦ ਵਿੱਚ ਵੱਡੇ ਜਸ਼ਨ ਸ਼ੁਰੂ ਕੀਤੇ ਹਨ।

Click to comment

Leave a Reply

Your email address will not be published. Required fields are marked *

Most Popular

To Top