News

ਭਾਜਪਾ ਵੱਲੋਂ ‘ਆਪ’ ਲੀਡਰਾਂ ਨੂੰ ਖਰੀਦਣ ਨੂੰ ਲੈ ਕੇ ਰਾਘਵ ਚੱਢਾ ਨੇ ਕਿਹਾ, ਹੁਣ ਸਾਰੇ ਫੋਨਾਂ ਦੀ ਰਿਕਾਰਡਿੰਗ ਕੀਤੀ ਜਾਵੇਗੀ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਵੱਲੋਂ ਭਾਜਪਾ ਤੇ ‘ਆਪ’ ਦੇ ਲੀਡਰ ਖਰੀਦਣ ਦੇ ਇਲਜ਼ਾਮ ਲਾਏ ਗਏ ਹਨ। ਉਹਨਾਂ ਕਿਹਾ ਕਿ ਭਾਜਪਾ ਸਾਡੇ ਲੀਡਰਾਂ ਨੂੰ ਲਾਲਚ ਦੇ ਰਹੀ ਹੈ। ਜ਼ਮੀਨ ਤੇ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ।

ਇਸ ਲਈ ਹੁਣ ਸਾਰੇ ਫੋਨਾਂ ਦੀ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਇਸ ਦੇ ਲਈ ਸਾਰੇ ਲੀਡਰਾਂ ਨੂੰ ਕਹਿ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਨੂੰ ਅਮਿਤ ਸ਼ਾਹ ਦੇ ਦਫ਼ਤਰੋਂ ਫੋਨ ਆਇਆ ਹੈ। ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਆਪਣੀ ਹੋਂਦ ਬਚਾਉਣ ਲਈ ਪੰਜਾਬ ਵਿੱਚ ਭਟਕਦੀ ਫਿਰਦੀ ਹੈ।

ਭਾਜਪਾ ਨੇ ਕਿਸਾਨਾਂ ਨੂੰ ਸੜਕਾਂ ਤੇ ਸੌਣ ਲਈ ਮਜ਼ਬੂਰ ਕੀਤਾ ਹੈ ਜਿਸ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਮੌਤ ਵੀ ਹੋ ਗਈ ਹੈ। ਉਹਨਾਂ ਵੱਲੋਂ ਆਫਰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਜਿੰਨੀ ਰਕਮ ਚਾਹੀਦੀ ਹੈ ਉਹ ਦੇਣਗੇ ਤੇ ਇਸ ਦੇ ਬਦਲੇ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣ।

Click to comment

Leave a Reply

Your email address will not be published.

Most Popular

To Top