News

ਭਾਜਪਾ ਲੀਡਰ ਸਾਂਪਲਾ ਦੇ ਸਿਰਸਾ ਆਉਣ ਦੀ ਕਿਸਾਨਾਂ ਨੂੰ ਲੱਗੀ ਭਣਕ, ਕੀਤਾ ਘਿਰਾਓ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਰੋਸ ਲਗਾਤਾਰ ਜਾਰੀ ਹੈ। ਉੱਥੇ ਹੀ ਲੋਕਾਂ ਨੂੰ ਭਾਜਪਾ ਸਰਕਾਰ ਤੋਂ ਵੀ ਸਖ਼ਤ ਨਫ਼ਰਤ ਹੋ ਗਈ ਹੈ। ਕਿਸਾਨ ਭਾਜਪਾ ਆਗੂਆਂ ਨੂੰ ਘੇਰ ਕੇ ਅਪਣਾ ਗੁੱਸਾ ਕੱਢ ਰਹੇ ਹਨ। ਹੁਣ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਕਿਸਾਨ ਸੰਗਠਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

सिरसा में विजय सांपला की बैठक का विरोध करने पहुंचे किसान।

ਕਿਸਾਨਾਂ ਨੂੰ ਵਿਜੇ ਸਾਂਪਲਾ ਦੇ ਆਉਣ ਬਾਰੇ ਪਤਾ ਲੱਗਿਆ ਤਾਂ ਕਿਸਾਨਾਂ ਨੇ ਸਾਂਪਲਾ ਦੇ ਘਿਰਾਓ ਕਰਨ ਦੀ ਯੋਜਨਾ ਬਣਾਈ। ਇਸ ਮੌਕੇ ਭਾਰੀ ਪੁਲਿਸ ਬਲ ਤਾਇਨਾ ਕੀਤਾ ਗਿਆ। ਕੁਝ ਕਿਸਾਨਾਂ ਵੱਲੋਂ ਪੁਲਿਸ ਦੀਆਂ ਲਾਠੀਆਂ ਵੀ ਖੋਹ ਲਈਆਂ ਗਈਆਂ। ਪਰ ਭਾਜਪਾ ਲੀਡਰ ਆਪਣੀ ਗੱਡੀ ਹੋ ਬਾਹਰ ਨਹੀਂ ਆਏ।

ਕੁਝ ਕਿਸਾਨਾਂ ਨੇ ਸਾਂਪਲਾ ਦਾ ਪਿੱਛਾ ਵੀ ਕੀਤਾ ਪਰ ਭਾਜਪਾ ਲੀਡਰ ਭੱਜਣ ਵਿੱਚ ਸਫ਼ਲ ਰਹੇ। ਕਿਸਾਨਾਂ ਨੇ ਹੱਥ ਵਿੱਚ ਕਾਲੇ ਝੰਡੇ ਫੜੇ ਹੋਏ ਸਨ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਪਿੰਡ ਵਿੱਚ ਭਾਜਪਾ ਆਗੂਆਂ ਨੂੰ ਵੜਨ ਨਹੀਂ ਦੇਣਗੇ।

Click to comment

Leave a Reply

Your email address will not be published.

Most Popular

To Top