News

ਭਾਜਪਾ ਲੀਡਰ ਵੱਲੋਂ ਕਿਸਾਨਾਂ ਦੀ ਹਮਾਇਤ, ‘ਕੇਂਦਰ ਸਰਕਾਰ ਕਿਸਾਨਾਂ ਦੀਆਂ ਮੁਸ਼ਿਕਲਾਂ ਹੱਲ ਕਰੇ’

ਖੇਤੀ ਕਾਨੂੰਨਾਂ ਬਣਨ ਤੋਂ ਬਾਅਦ ਦੇਸ਼ ਵਿੱਚ ਭਾਜਪਾ ਲੀਡਰਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਲੀਡਰਾਂ ਦੇ ਪਿੰਡਾਂ, ਸ਼ਹਿਰਾਂ ਵਿੱਚ ਜਾਣ ਤੇ ਰੋਕ ਲਾਈ ਗਈ ਹੈ। ਪਰ ਭਾਜਪਾ ਪਾਰਟੀ ਦੇ ਬਹੁਤ ਸਾਰੇ ਅਜਿਹੇ ਲੀਡਰ ਵੀ ਹਨ ਜੋ ਕਿ ਕਿਸਾਨਾਂ ਦੇ ਹੱਕ ਵਿੱਚ ਭੁਗਤ ਰਹੇ ਹਨ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਨੇਤਾ ਅਨਿਲ ਜੋਸ਼ੀ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਖੁੱਲ੍ਹ ਕੇ ਕਿਸਾਨਾਂ ਦੀ ਹਮਾਇਤ ਕੀਤੀ।

Farmers' Protest: Bar Council Urges Farmers To Stop Protesting And Respect  The Judiciary | Outlook Krishi

ਉਹਨਾਂ ਕਿਹਾ ਕਿ, “ਜੇ ਪਾਰਟੀ ਨੂੰ ਪੰਜਾਬ ਵਿੱਚ ਖੜ੍ਹੇ ਹੋਣਾ ਹੈ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨਾ ਪਵੇਗਾ। ਪਿਛਲੀਆਂ ਮਿਊਂਸਪਲ ਚੋਣਾਂ, ਵਿੱਚ ਭਾਜਪਾ ਨੇ 1100 ਸੀਟਾਂ ਤੇ ਉਮੀਦਵਾਰਾ ਖੜ੍ਹੇ ਕੀਤੇ ਸਨ, ਉਹਨਾਂ ਲਈ ਅਜਿਹੇ ਉਮੀਦਵਾਰ ਪ੍ਰਾਪਤ ਕਰਨਾ ਮੁਸ਼ਕਿਲ ਸੀ ਜਿਸ ਦਾ ਸਿੱਧਾ ਅਸਰ ਭਾਜਪਾ ਲੀਡਰਸ਼ਿਪ ਤੇ ਪੈ ਰਿਹਾ ਸੀ।

ਉਹਨਾਂ ਅੱਗੇ ਕਿਹਾ ਕਿ ਭਾਜਪਾ ਵਿਧਾਇਕਾਂ ਲਈ ਘਰ ਛੱਡਣਾ ਮੁਸ਼ਕਿਲ ਹੋ ਗਿਆ ਹੈ ਅਤੇ ਸਾਨੂੰ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਪਵੇਗਾ। ਉਹਨਾਂ ਅੱਗੇ ਕਿਹਾ ਕਿ, “ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਸਾਡਾ ਕਾਰੋਬਾਰ ਪੰਜਾਬ ਵਿੱਚ ਹੈ। ਕਿਸਾਨਾਂ, ਆੜ੍ਹਤੀਆਂ ਤੋਂ ਇਲਾਵਾ ਉਹ ਪਿੰਡ ਵੀ ਜਾਂਦੇ ਹਨ, ਫਿਰ ਉਹ ਸਾਡੇ ਤੋਂ ਪ੍ਰਸ਼ਨ ਕਰਦੇ ਹਨ। ਜਦੋਂ ਭਾਜਪਾ ਨੇਤਾ ਪਿੰਡਾਂ ਵਿੱਚ ਜਾਂਦੇ ਹਨ ਤਾਂ ਲੋਕ ਉਹਨਾਂ ਦਾ ਵਿਰੋਧ ਕਰਦੇ ਹਨ, ਉਹਨਾਂ ਤੇ ਹਮਲੇ ਵੀ ਕਰਦੇ ਹਨ। ਇਸ ਲਈ ਸਾਡੀ ਲੀਡਰਸ਼ਿਪ ਨੂੰ ਵੀ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ।”

Click to comment

Leave a Reply

Your email address will not be published.

Most Popular

To Top