News

ਭਾਜਪਾ ਲੀਡਰ ਮੀਨਾਕਸ਼ੀ ਨੇ ਕਿਸਾਨਾਂ ਨੂੰ ਕਿਹਾ ‘ਮਵਾਲੀ’, ਕਿਸਾਨਾਂ ਦਾ ਪਾਰਾ ਹਾਈ

ਖੇਤੀ ਕਾਨੂੰਨਾਂ ਖਿਲਾਫ਼ ਡਟੇ ਕਿਸਾਨਾਂ ਤੇ ਅੱਜ ਭਾਜਪਾ ਲੀਡਰ ਅਤੇ ਮੋਦੀ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਭੜਕ ਗਈ। ਮੀਨਾਕਸ਼ੀ ਨੇ ਕਿਹਾ ਕਿ, “ਪਹਿਲੀ ਗੱਲ ਤੁਸੀਂ ਉਹਨਾਂ ਨੂੰ ਕਿਸਾਨ ਕਹਿਣਾ ਬੰਦ ਕਰੋ ਕਿਉਂ ਕਿ ਉਹ ਕਿਸਾਨ ਨਹੀਂ ਹਨ, ਕਿਸਾਨਾਂ ਕੋਲ ਇੰਨਾ ਸਮਾਂ ਕਿੱਥੇ ਕਿ ਉਹ ਜੰਤਰ-ਮੰਤਰ ਤੇ ਧਰਨਾ ਦੇਣ। ਉਹ ਅਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ।

SKM suspends farmer leader over remarks on Punjab polls; issues 'peoples'  whip' for MPs- The New Indian Express

ਇਹ ਸਿਰਫ ਸਾਜਿਸ਼ ਦੁਆਰਾ ਭੜਕਾਏ ਗਏ ਲੋਕ ਹਨ ਜੋ ਕਿਸਾਨਾਂ ਦੇ ਨਾਮ ਤੇ ਇਹ ਹਰਕਤਾਂ ਕਰ ਰਹੇ ਹਨ।” ਮੀਨਾਕਸ਼ੀ ਨੇ ਕਿਹਾ ਕਿ, “ਇਹ ਸਿਰਫ਼ ਆੜ੍ਹਤੀਆਂ ਦੁਆਰਾ ਬਿਠਾਏ ਗਏ ਲੋਕ ਹਨ ਤਾਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦਾ ਫ਼ਾਇਦਾ ਨਾ ਮਿਲੇ।” ਉਹਨਾਂ ਅੱਗੇ ਕਿਹਾ ਕਿ, “ਉਹ ਕਿਸਾਨ ਨਹੀਂ ਮਵਾਲੀ ਹਨ।” ਮੀਨਾਕਸ਼ੀ ਨੇ ਕਿਹਾ ਕਿ, “26 ਜਨਵਰੀ ਨੂੰ ਜੋ ਕੁਝ ਹੋਇਆ ਉਹ ਸ਼ਰਮਨਾਕ ਸੀ ਅਤੇ ਵਿਰੋਧੀਆਂ ਦੁਆਰਾ ਅਜਿਹੇ ਲੋਕਾਂ ਨੂੰ ਵਧਾਵਾ ਦਿੱਤਾ ਗਿਆ ਹੈ।”

Click to comment

Leave a Reply

Your email address will not be published.

Most Popular

To Top