ਭਾਜਪਾ ਲੀਡਰ ਨੇ ਸੀਐਮ ਮਾਨ ਨਾਲ ਕਰਵਾਈ ਸੀ ਸੈਲਫੀ, ਪਾਰਟੀ ਨੇ 6 ਸਾਲਾਂ ਲਈ ਕੀਤਾ ਬਾਹਰ

 ਭਾਜਪਾ ਲੀਡਰ ਨੇ ਸੀਐਮ ਮਾਨ ਨਾਲ ਕਰਵਾਈ ਸੀ ਸੈਲਫੀ, ਪਾਰਟੀ ਨੇ 6 ਸਾਲਾਂ ਲਈ ਕੀਤਾ ਬਾਹਰ

ਗੁਰਜਾਤ ਦੇ ਭਾਜਪਾ ਲੀਡਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੈਲਫੀ ਲੈਣੀ ਮਹਿੰਗੀ ਪੈ ਗਈ ਹੈ। ਜਦੋਂ ਭਾਜਪਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਕ੍ਰਿਸ਼ਨਸਿੰਹ ਸੋਲੰਕੀ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ। ਸੋਲੰਕੀ ਭਾਜਪਾ ਦਾ ਸੀਨੀਅਰ ਲੀਡਰ ਹੈ ਤੇ ਛੇ ਮਹੀਨੇ ਪਹਿਲਾਂ ਤੱਕ ਹੀ ਉਹ ਪਾਰਟੀ ਦਾ ਬੁਲਾਰਾ ਵੀ ਰਿਹਾ।

Party suspends BJP spokesperson for taking selfie with Bhagwant Mann - भगवंत  मान के साथ सेल्फी लेने पर BJP प्रवक्ता को पार्टी ने किया निलंबित, जानें ऐसा  क्या था सेल्फी में

ਦੱਸ ਦਈਏ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ ਤੇ ਗਏ ਸਨ ਤਾਂ ਇਸ ਦੌਰਾਨ ਕ੍ਰਿਸ਼ਨਸਿੰਹ ਸੋਲੰਕੀ ਨੇ ਸੀਐਮ ਮਾਨ ਨਾਲ ਸੈਲਫੀ ਲੈ ਕੇ ਫੇਸਬੁੱਕ ਤੇ ਸ਼ੇਅਰ ਕੀਤੀ ਸੀ। ਭਾਜਪਾ ਨੇ ਇਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਹਿੰਦਿਆਂ ਭਾਜਪਾ ਲੀਡਰ ਨੂੰ ਮੁਅੱਤਲ ਕਰ ਦਿੱਤਾ ਗਿਆ।

ਦੱਸ ਦਈਏ ਕਿ ਸੋਲੰਕੀ ਨੇ ਐਤਵਾਰ ਰਾਤ ਮਾਨ ਨਾਲ ਲਈ ਸੈਲਫੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਲਿਖਿਆ, ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਭਗਵੰਤ ਮਾਨ ਜੀ ਦਾ ਧੰਨਵਾਦ’। ਭਾਜਪਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਲੰਕੀ ਨੂੰ ਪਾਰਟੀ ਵਿੱਚੋਂ ਛੇ ਸਾਲਾਂ ਲਈ ਕੱਢ ਦਿੱਤਾ ਗਿਆ ਹੈ।

Leave a Reply

Your email address will not be published.