ਭਾਜਪਾ ਲੀਡਰ ਦੇ ਘਰ ਦੇ ਬਾਹਰ ਸੁੱਟੇ ਗਏ ਬੰਬ, ਭਾਜਪਾ ਨੇ ਜਾਂਚ ਦੀ ਕੀਤੀ ਮੰਗ

ਪੱਛਮ ਬੰਗਾਲ ਵਿੱਚ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਦੇ ਬਾਹਰ ਕ੍ਰੂਡ ਬੰਬਾਂ ਨਾਲ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਮੌਜੂਦ ਅਰਜੁਨ ਸਿੰਘ ਦੇ ਘਰ ਦੇ ਬਾਹਰ ਤਿੰਨ ਕ੍ਰੂਡ ਬੰਬ ਸੁੱਟੇ ਗਏ ਹਨ। ਘਰ ਦੇ ਬਾਹਰ ਤਾਇਨਾਤ ਕੀਤੇ ਗਏ ਸੁਰੱਖਿਆ ਬਲਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸੰਸਦ ਮੈਂਬਰ ਦੇ ਘਰ ਹੋਏ ਇਸ ਹਮਲੇ ਦੀ ਭਾਜਪਾ ਨੇ ਨਿੰਦਾ ਕੀਤੀ ਹੈ।
ਪੱਛਮ ਬੰਗਾਲ ਦੇ ਰਾਜਪਾਲ ਜਗਦੀਸ਼ ਧਨਖੜ ਨੇ ਵੀ ਹਮਲੇ ਤੇ ਚਿੰਤਾ ਜ਼ਾਹਰ ਕੀਤੀ ਹੈ। ਭਾਜਪਾ ਘਰ ਦੇ ਬਾਹਰ ਹੋਏ ਹਮਲੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਇਹ ਹਮਲਾ ਕਿਸ ਨੇ ਅਤੇ ਕਿਉਂ ਕੀਤਾ। ਜਦੋਂ ਉਹਨਾਂ ਦੇ ਘਰ ਤੇ ਹਮਲਾ ਹੋਇਆ ਸੀ ਤਾਂ ਉਹ ਉਦੋਂ ਘਰ ਨਹੀਂ ਸੀ ਉਹ ਦਿੱਲੀ ਗਏ ਸੀ। ਘਰ ਵਿੱਚ ਉਹਨਾਂ ਦਾ ਪਰਿਵਾਰ ਮੌਜੂਦ ਸੀ। ਉਹਨਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਪੱਛਮ ਬੰਗਾਲ ਦੇ ਰਾਜਪਾਲ ਜਗਦੀਸ਼ ਧਨਖੜ ਨੇ ਲਿਖਿਆ ਕਿ, “ਪੱਛਮ ਬੰਗਾਲ ਵਿੱਚ ਹਿੰਸਾ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ। ਅਰਜੁਨ ਸਿੰਘ ਦੇ ਘਰ ਬਾਹਰ ਬੰਬ ਨਾਲ ਹਮਲਾ ਅਤੇ ਵਿਵਸਥਾ ਪ੍ਰਤੀ ਚਿੰਤਾ ਵਧਾ ਦਿੱਤੀ ਹੈ।” ਪੁਲਿਸ ਇਸ ਤੇ ਸਖ਼ਤ ਐਕਸ਼ਨ ਲਵੇ। ਪੱਛਮ ਬੰਗਾਲ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਇਸ ਹਮਲੇ ਤੇ ਕਿਹਾ ਕਿ, “ਇਹ ਲਗਾਤਾਰ ਹੋ ਰਿਹਾ ਹੈ।”
ਦਾਰਜੀਲਿੰਗ ਤੋਂ ਭਾਜਪਾ ਸੰਸਦ ਰਾਜੂ ਬਿਸਤਾ ਨੇ ਇਸ ਮਾਮਲੇ ਵਿੱਚ NIA ਜਾਂਚ ਦੀ ਮੰਗ ਚੁੱਕੀ ਹੈ। ਉਹਨਾਂ ਨੇ ਲਿਖਿਆ ਕਿ, “ਪੱਛਮ ਬੰਗਾਲ ਵਿੱਚ ਪੁਲਿਸ ਨੇ ਅੱਖਾਂ ਬੰਦ ਕਰ ਲਈਆਂ ਹਨ ਅਤੇ ਉਹ ਟੀਐਮਸੀ ਦੇ ਗੁੰਡਿਆਂ ’ਤੇ ਕਾਰਵਾਈ ਨਹੀਂ ਕਰਦੀ।”
