News

ਭਾਜਪਾ ਲੀਡਰ ਦਾ ਵੱਡਾ ਬਿਆਨ, ‘ਵਾਪਸ ਨਹੀਂ ਲਏ ਜਾਣਗੇ ਖੇਤੀ ਕਾਨੂੰਨ’

ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਹੁਣ ਵੱਡੇ ਪੱਧਰ ਤੇ ਹੋ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਲੀਡਰ ਇਕੋ ਹੀ ਬਿਆਨ ਦੇ ਰਹੇ ਹਨ ਕਿ ਇਹ ਕਾਨੂੰਨ ਕਿਸਾਨਾਂ ਲਈ ਵਧੀਆ ਹਨ ਤੇ ਵਾਪਸ ਨਹੀਂ ਹੋਣਗੇ। ਭਾਜਪਾ ਸੰਸਦ ਮੈਂਬਰ ਅਤੇ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਵੀਰੇਂਦਰ ਸਿੰਘ ਮਸਤ ਨੇ ਕਿਹਾ ਕਿ, “ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ।”

Punjab farmers protest against lockdown restrictions - The Hindu

ਬਲਿਆ ਤੋਂ ਸੰਸਦ ਮੈਂਬਰ ਮਸਤ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਸਰਕਾਰ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ ਅਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਨਹੀਂ ਬਣਾਇਆ ਗਿਆ। ਉਹਨਾਂ ਸਵਾਲ ਕੀਤਾ ਕਿ ਸੰਸਦ ਵਿੱਚ ਬਣੇ ਕਾਨੂੰਨ ਜੇ ਸੜਕ ਤੇ ਅੰਦੋਲਨ ਕਰਨ ਨਾਲ ਵਾਪਸ ਹੋ ਜਾਣਗੇ ਤਾਂ ਸੰਸਦ ਦੀ ਕੀ ਪ੍ਰਤਿਸ਼ਠਾ ਰਹਿ ਜਾਵੇਗੀ।

ਕਿਸਾਨਾਂ ਵੱਲੋਂ ਦਿੱਤੇ ਗਏ ਸੁਝਾਅ ਦਾ ਉਹ ਸਵਾਗਤ ਕਰਨਗੇ, ਉਹ ਖੁਦ ਕਿਸਾਨ ਹਨ ਅਤੇ ਕਿਸਾਨਾਂ ਅਤੇ ਖੇਤੀ ਦੇ ਹਿੱਤਾਂ ਨੂੰ ਪਹਿਲ ਦਿੰਦੇ ਹਨ।” ਉਹਨਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਿਸਾਨਾਂ ਨੇ ਮੁਜ਼ੱਫਰਨਗਰ ਵਿੱਚ ਪੰਚਾਇਤ ਕਰਕੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਭਾਜਪਾ ਲੀਡਰ ਨੇ ਕਿਹਾ ਕਿ, “ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨਾਂ ਦਾ ਅੰਦੋਲਨ ਭਵਿੱਖ ਦੇ ਕਿਸਾਨ ਅੰਦੋਲਨਾਂ ਤੇ ਸਵਾਲ ਖੜਾ ਕਰਨ ਦੇ ਨਾਲ ਹੀ ਭਰੋਸੇ ਦਾ ਸੰਕਟ ਪੈਦਾ ਕਰੇਗਾ।”

Click to comment

Leave a Reply

Your email address will not be published.

Most Popular

To Top