ਭਾਜਪਾ ਲੀਡਰ ਦਾ ਵੱਡਾ ਬਿਆਨ, ਮੁੱਖ ਮੰਤਰੀ ਬਣਨ ਦੇ ਕਾਬਲ ਨਹੀਂ ਹੈ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਵਿੱਚ ਕਿਹਾ ਗਿਆ ਸੀ ਕਿ, “ਅਕਾਲੀਆਂ ਦੀ ਗੱਦਾਰੀ ਕਾਰਨ ਆਰ ਐਸ ਐਸ ਅਤੇ ਭਾਜਪਾ ਪੰਜਾਬ ਵਿੱਚ ਦਾਖਲ ਹੋਈ ਅਤੇ ਆਰ ਐਸ ਐਸ ਨੂੰ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਕਿਹਾ ਗਿਆ ਸੀ ਜਿਸ ਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਮੁੱਖ ਮੰਤਰੀ ਨੂੰ ਆਰ ਐਸ ਐਸ ਬਾਰੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਸਲਾਹ ਦਿੱਤੀ ਗਈ ਹੈ।”

ਉਹਨਾਂ ਕਿਹਾ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਤੱਥਾਂ ਤੇ ਸਬੂਤਾਂ ਤੇ ਨਜ਼ਰ ਜ਼ਰੂਰ ਮਾਰ ਲੈਣੀ ਚਾਹੀਦੀ ਹੈ। ਗਿੱਲ ਨੇ ਕਿਹਾ ਕਿ, “ਆਰ ਐਸ ਐਸ ਇੱਕ ਦੇਸ਼ਭਗਤ ਅਤੇ ਸਮਾਜ ਸੇਵਕ ਸੰਗਠਨ ਹੈ ਅਤੇ ਹੜ, ਸੁੱਕਾ, ਬਿਮਾਰੀ ਦਾ ਕਹਿਰ ਜਾਂ ਕੋਈ ਹੋਰ ਕੁਦਰਤੀ ਆਪਦਾ ਜਾਂ ਫਿਰ ਜੰਗ ਇਹ ਕਿਸੇ ਵੀ ਸਮੇਂ ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ।
ਆਰ ਐਸ ਐਸ ਦੇ ਵਲੰਟੀਅਰਾਂ ਨੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਪਰਿਮੰਦਰ ਗਿੱਲ ਨੇ ਕਿਹਾ ਕਿ, “ਭਾਜਪਾ ਕਰਕੇ ਹੀ ਅੱਜ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹਨ ਕਿਉਂਕਿ ਭਾਜਪਾ ਨਹੀਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਕਿ ਮੁੱਖ ਮੰਤਰੀ ਚਿਹਰਾ ਦਲਿਤ ਹੋਵੇਗਾ। ਉਹਨਾਂ ਨੇ ਕਿਹਾ ਕਿ, “ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਦੇ ਜੋਗ ਨਹੀਂ ਹਨ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ।”
