News

ਭਾਜਪਾ ਪੰਜਾਬ ’ਚ ਮੁੜ ਤੋਂ ਪੈਰ ਜਮਾਉਣ ਦੀ ਤਾਕ ’ਚ

ਖੇਤੀ ਕਾਨੂੰਨਾਂ ਕਾਰਨ ਭਾਜਪਾ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੀ ਸਭ ਤੋਂ ਵੱਡੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਗੱਠਜੋੜ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕਈ ਭਾਜਪਾ ਆਗੂਆਂ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ।

ਪਰ ਹੁਣ ਫਿਰ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੀ ਪੈਠ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਸਾਰੀਆਂ 117 ਸੀਟਾਂ ਤੇ ਚੋਣ ਲੜਨ ਦਾ ਐਲਾਨ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਮਗਰੋਂ ਇਹ ਸਪੱਸ਼ਟ ਹੈ ਕਿ ਹੁਣ ਸੂਬੇ ਦੀ ਰਾਜਨੀਤੀ ਵਿੱਚ ਨਵੇਂ ਸਮੀਕਰਨ ਬਣਨਗੇ।

ਭਾਜਪਾ ਪੰਜਾਬ ਵਿੱਚ ਮੁੜ ਤੋਂ ਅਪਣੇ ਪੈਰ ਜਮਾਉਣ ਲਈ ਨਵੀਂ ਰਣਨੀਤੀ ਅਪਣਾ ਰਹੀ ਹੈ ਜਿਸ ਦੇ ਮੱਦੇਨਜ਼ਰ ਪਾਰਟੀ ਪੰਜਾਬ ਦੀ ਰਾਜਨੀਤੀ ਵਿੱਚ ਗੈਰ ਜੱਟ ਕਾਰਡ ਖੇਡ ਸਕਦੀ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਪ ਜਿੱਥੇ ਇਕ ਪਾਸੇ ਖੜ੍ਹੀਆਂ ਹਨ ਉੱਧਰ ਹੀ ਇਹਨਾਂ ਕਾਨੂੰਨਾਂ ਨੂੰ ਲਾਗੂ ਕਰ ਕੇ ਭਾਜਪਾ ਦੂਜੇ ਸਿਰੇ ਤੋਂ ਖੜ੍ਹੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਕੋਲ ਖਾਸ ਤੌਰ ਤੇ ਸੂਬੇ ਵਿੱਚ ਸੀਟਾਂ ਰਾਖਵੀਆਂ ਹਨ ਤੇ ਸੂਬੇ ਵਿੱਚ ਦਲਿਤ ਵੋਟ ਬੈਂਕ ਵੀ ਸਭ ਤੋਂ ਵੱਧ ਹੈ ਪਰ ਪੰਜਾਬ ਵਿੱਚ ਪ੍ਰਭਾਵਸ਼ਾਲੀ ਜੱਟ ਰਾਜਨੀਤੀ ਕਰ ਕੇ ਦਲਿਤ ਕਦੇ ਮੁੱਖ ਮੰਤਰੀ ਨਹੀਂ ਬਣਿਆ। ਪਾਰਟੀ ਸੂਤਰਾਂ ਮੁਤਾਬਕ ਹੁਣ ਪੰਜਾਬ ਵਿੱਚ ਭਾਜਪਾ ਦਾ ਧਿਆਨ ਹਰਿਆਣਾ ਵਿੱਚ ਅਪਣਾਏ ਗਏ ਗੈਰ ਜੱਟ ਰਾਜਨੀਤੀ ਦੇ ਫਾਰਮੂਲੇ ਤੇ ਹੈ।

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵਿੱਚ ਭਾਜਪਾ ਸਿਰਫ 23 ਸੀਟਾਂ ਤੇ ਚੋਣ ਲੜਦੀ ਸੀ। ਇਸ ਵਿੱਚ ਸਿਰਫ ਪੰਜ ਰਾਖਵੀਆਂ ਸੀਟਾਂ ਸੀ। ਹੁਣ ਭਾਜਪਾ ਦੀ ਨਜ਼ਰ ਸੂਬੇ ਦੀਆਂ 34 ਰਾਖਵੀਆਂ ਸੀਟਾਂ ਤੇ ਹੈ। ਹੁਣ ਪਾਰਟੀ ਕੋਲ 29 ਹੋਰ ਰਾਖਵੀਆਂ ਸੀਟਾਂ ਤੇ ਵਿਸਥਾਰ ਕਰਨ ਦਾ ਮੌਕਾ ਹੈ।

ਰਾਜਨੀਤਕ ਮਾਹਰਾਂ ਮੁਤਾਬਕ ਜੇਕਰ ਕਿਸਾਨ ਵੋਟ ਬੈਂਕ ਵੀ ਭਾਜਪਾ ਤੋਂ ਨਾਰਾਜ਼ ਹੈ, ਇੱਥੋਂ ਤੱਕ ਕਿ ਗੈਰ ਜੱਟ ਸਿੱਖ ਵੋਟਾਂ ਦੀ ਮਦਦ ਨਾਲ ਵੀ ਭਾਜਪਾ ਵਿਰੋਧੀਆਂ ਨੂੰ ਸਖ਼ਤ ਟੱਕਰ ਦੇ ਸਕਦੀ ਹੈ। ਇਨ੍ਹਾਂ ਸੀਟਾਂ ‘ਤੇ ਭਾਜਪਾ ਨਵੇਂ ਚਿਹਰਿਆਂ ਦੀ ਭਾਲ ਕਰ ਰਹੀ ਹੈ ਜੋ ਰਾਜਨੀਤੀ ਤੋਂ ਦੂਰ ਰਹੇ, ਪਰ ਲੋਕਾਂ ਵਿੱਚ ਉਨ੍ਹਾਂ ਦਾ ਅਕਸ ਸਾਫ ਹੈ।

ਅੰਮ੍ਰਿਤਸਰ, ਜਲੰਧਰ, ਪਠਾਨਕੋਟ ਤੇ ਹੁਸ਼ਿਆਰਪੁਰ ਦੇ ਮਾਝਾ ਅਤੇ ਦੁਆਬਾ ਜ਼ਿਲ੍ਹਿਆਂ ਵਿੱਚ ਵੀ ਭਾਜਪਾ ਦਾ ਚੰਗਾ ਵੋਟ ਬੈਂਕ ਹੈ। ਅਜਿਹੀਆਂ ਸੰਭਾਵਨਾਵਾਂ ਵੀ ਹਨ ਕਿ ਭਾਜਪਾ ਹਿਮਾਚਲ ਨਾਲ ਲੱਗਦੀ ਕੰਡੀ ਪੱਟੀ ਵਿੱਚ ਬਿਹਤਰ ਮੁਕਾਬਲਾ ਦੇ ਸਕਦੀ ਹੈ।

Click to comment

Leave a Reply

Your email address will not be published. Required fields are marked *

Most Popular

To Top