ਭਾਜਪਾ ਨੇ ਮੈਨੂੰ ਭਾਜਪਾ ’ਚ ਆਉਣ ਦਾ ਸੱਦਾ ਦਿੱਤਾ: ਭਗਵੰਤ ਮਾਨ

 ਭਾਜਪਾ ਨੇ ਮੈਨੂੰ ਭਾਜਪਾ ’ਚ ਆਉਣ ਦਾ ਸੱਦਾ ਦਿੱਤਾ: ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ 4 ਦਿਨ ਪਹਿਲਾਂ ਭਾਜਪਾ ਦੇ ਬਹੁਤ ਵੱਡੇ ਨੇਤਾ ਦਾ ਫੋਨ ਆਇਆ ਸੀ। ਭਾਜਪਾ ਨੇ ਮੈਨੂੰ ਭਾਜਪਾ ’ਚ ਆਉਣ ਦਾ ਸੱਦਾ ਦਿੱਤਾ ਸੀ। ਉਹਨਾਂ ਕਿਹਾ ਕਿ ਮੈਂ ਮਿਸ਼ਨ ਤੇ ਹਾਂ ਕਮਿਸ਼ਨ ਤੇ ਨਹੀਂ।

ਭਾਜਪਾ ਨੇ ਉਹਨਾਂ ਨੂੰ ਕਿਹਾ ਕਿ ਜੇ ਉਹ ਭਾਜਪਾ ਵਿੱਚ ਆਉਣਗੇ ਤਾਂ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਮਾਨ ਨੇ ਕਿਹਾ ਕਿ ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਹੈ ਅਤੇ ਨਾ ਹੀ ਮੈਨੂੰ ਕੋਈ ਪੈਸਿਆਂ ਲਈ ਖਰੀਦ ਸਕਦਾ ਹੈ। ਉਹਨਾਂ ਦੀ ਪਾਰਟੀ ਦੇ ਹੋਰ ਨੇਤਾਵਾਂ ਨੂੰ ਵੀ ਭਾਜਪਾ ਦੇ ਫੋਨ ਆਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਆਪਣਾ ਕਰੀਅਰ ਛੱਡ ਕੇ ‘ਆਪ’ ਪਾਰਟੀ ਬਣਾਈ ਹੈ। 2014 ਤੋਂ ਮੈਂ ਇਹ ਪਾਰਟੀ ਬਣਾਈ ਹੈ। ਲੋਕ ਮੇਰੇ ਤੇ ਵਿਸ਼ਵਾਸ ਕਰਦੇ ਹਨ ਪਰ ਭਾਜਪਾ ਵਾਲੇ ਮੇਰੇ ਵਿਸ਼ਵਾਸ ਨੂੰ ਖਰੀਦਣਾ ਚਾਹੁੰਦੇ ਹਨ। ਭਾਜਪਾ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਭਗਵੰਤ ਮਾਨ ਜਾਂ ਉਹਨਾਂ ਦੇ ਵਲੰਟੀਅਰਾਂ ਨੂੰ ਖਰੀਦ ਸਕਣ।

ਮਾਨ ਨੇ ਕਿਹਾ ਕਿ ਮੈਂ ਆਪਣੀ ਜ਼ਮੀਰ ਮਾਰ ਕੇ ਭਾਜਪਾ ਵਿੱਚ ਸ਼ਾਮਲ ਨਹੀਂ ਹੋਵਾਂਗਾ। ਕਿਉਂ ਕਿ ਇਹ ਪਾਰਟੀ ਹਮੇਸ਼ਾ ਲੋਕਾਂ ਤੇ ਤਸ਼ੱਦਦ ਕਰਦੀ ਰਹੀ ਹੈ। ਕਿਸਾਨਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ, ਭਾਜਪਾ ਨੇ ਕਿਸਾਨਾਂ ਦੀ ਵੀ ਜਾਨ ਲਈ ਹੈ, ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨ ਮਾਰੇ ਗਏ ਸਨ, ਉਹਨਾਂ ਦੀ ਸਾਰ ਤੱਕ ਨਹੀਂ ਲਈ ਗਈ।

Leave a Reply

Your email address will not be published.