News

ਭਾਜਪਾ ਨੂੰ ਵੱਡਾ ਝਟਕਾ, ਲੱਗੀ ਅਸਤੀਫ਼ਿਆਂ ਦੀ ਝੜੀ

ਕਿਸਾਨਾਂ ਦਾ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਜਾਰੀ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਕਿਸਾਨ ਜੱਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੇ ਹੱਲ ਨਾ ਕੀਤੇ ਜਾਣ ਨੂੰ ਲੈ ਕੇ ਦੇਸ਼ ਦਾ ਹਰ ਵਰਗ ਹੀ ਨਹੀਂ ਸਗੋਂ ਹੁਣ ਭਾਜਪਾਈ ਵੀ ਕੇਂਦਰ ਦੀ ਸਰਕਾਰ ਦੇ ਅੜੀਅਲ ਵਤੀਰੇ ਤੋਂ ਦੁਖੀ ਹੋ ਕੇ ਕਿਨਾਰਾ ਕਰ ਰਹੇ ਹਨ।

ਇੰਝ ਹੀ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਅਤੇ ਹੋਰ ਅਹੁਦਿਆਂ ਤੋਂ ਇੰਦਰਜੀਤ ਸਿੰਘ ਸੀਕਰੀ ਨੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਅਪਣਾ ਅਸਤੀਫ਼ਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜ ਦਿੱਤਾ ਹੈ ਜਿਸ ਦੀ ਕਾਪੀ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ ਅਤੇ ਸੂਬਾ ਇੰਚਾਰਜ ਦੁਸ਼ਅੰਤ ਕੁਮਾਰ ਗੌਤਮ ਨੂੰ ਵੀ ਭੇਜ ਦਿੱਤੀ ਗਈ ਹੈ।

ਉਕਤ ਨੇਤਾਵਾਂ ਨੂੰ ਅਪਣਾ ਅਸਤੀਫ਼ਾ ਭੇਜਦੇ ਹੋਏ ਇੰਦਰਜੀਤ ਸਿਕਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਚਲਾਏ ਜਾ ਰਹੇ ਸੰਘਰਸ਼ ਦੇ ਹੱਲ ਨਾ ਕੀਤੇ ਜਾਣ ਨੂੰ ਲੈ ਕੇ ਭਾਜਪਾ ਸਰਕਾਰ ਦੇ ਪ੍ਰਤੀ ਜਨਤਾ ਵਿੱਚ ਪਾਏ ਜਾ ਰਹੇ ਭਾਰੀ ਰੋਸ ਦਾ ਥਾਂ-ਥਾਂ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਭਾਜਪਾ ਵਿੱਚ ਜ਼ਮੀਨੀ ਪੱਧਰ ਤੋਂ ਸ਼ੁਰੂ ਹੋ ਕੇ ਸੂਬਾ ਅਤੇ ਰਾਸ਼ਟਰੀ ਪੱਧਰ ਤਕ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਮੰਡਲ ਪ੍ਰਧਾਨ ਯੁਵਾ ਮੋਰਚਾ, ਜ਼ਿਲ੍ਹਾ ਪ੍ਰਧਾਨ ਤੇ ਸੂਬਾ ਉਪ-ਪ੍ਰਧਾਨ ਐਸਸੀ ਮੋਰਚਾ, ਰਾਸ਼ਟਰੀ ਕੋ-ਇੰਚਾਰਜ ਮੀਡੀਆ ਸੰਵਾਦ ਐਸਸੀ ਮੋਰਚਾ ਅਤੇ ਡਾਇਰੈਕਟਰ ਆਲ ਇੰਡੀਆ ਹੈਂਡਲੂਮ ਬੋਰਡ, ਭਾਰਤ ਸਰਕਾਰ ਆਦਿ ‘ਚ ਕੁਸ਼ਲਤਾ ਪੂਰਬਕ ਸੇਵਾਵਾਂ ਨਿਭਾਈਆਂ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 3 ਮਹੀਨਿਆਂ ਤੋਂ ਕਿਸਾਨ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਅੰਦੋਲਨ ਦੌਰਾਨ ਭਾਰੀ ਸਰਦੀ ‘ਚ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਬੈਠਣ ਨੂੰ ਮਜਬੂਰ ਹਨ। ਇਹ ਕੋਈ ਦੇਸ਼ ਦੀ ਅੰਦਰੂਨੀ ਜਾਂ ਬਾਹਰੀ ਸੁਰੱਖਿਆ ਦਾ ਮਾਮਲਾ ਨਹੀਂ ਹੈ ਜਿਸ ਨੂੰ ਹੱਲ ਨਾ ਕੀਤਾ ਜਾ ਸਕੇ। ਇਹ ਤਾਂ ਕਿਸਾਨਾਂ ਦਾ ਮਾਮਲਾ ਹੈ। ਜਨਤਾ ਦੀ ਆਵਾਜ਼ ਨੂੰ ਵੇਖਦਿਆਂ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ।

Click to comment

Leave a Reply

Your email address will not be published.

Most Popular

To Top