News

ਭਾਜਪਾ ਨੂੰ ਵੱਡਾ ਝਟਕਾ, ਭਾਜਪਾ ਦਾ ਸੀਨੀਅਰ ਆਗੂ ਟੀਐਮਸੀ ’ਚ ਸ਼ਾਮਲ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਪਾਰਟੀ ਨੂੰ ਝਟਕਾ ਦਿੰਦੇ ਹੋਏ ਟੀਐਮਸੀ ਦਾ ਪੱਲਾ ਫੜ ਲਿਆ ਹੈ। ਜਾਣਕਾਰੀ ਮੁਤਾਬਕ ਯਸ਼ਵੰਤ ਸਿਨਹਾ ਭਾਜਪਾ ਨਾਲ ਕਾਫੀ ਦਿਨਾਂ ਤੋਂ ਨਾਰਾਜ਼ ਚੱਲ ਰਹੇ ਸਨ। ਉਹ ਕਈ ਵਾਰ ਵੱਖ-ਵੱਖ ਮੁੱਦਿਆਂ ’ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਅਲੋਚਨਾ ਕਰ ਚੁੱਕੇ ਹਨ। ਦਸ ਦਈਏ ਕਿ ਯਸ਼ਵੰਤ ਸਿਨਹਾ ਇਕ ਕਾਬਿਲ ਲੀਡਰ ਮੰਨੇ ਜਾਂਦੇ ਹਨ।

Economy witnessing death of demand: Yashwant Sinha | Deccan Herald

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਉਹਨਾਂ ਨੇ ਵਿੱਤੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਸੀ। ਦਸ ਦਈਏ ਕਿ ਯਸ਼ਵੰਤ ਸਿਨਹਾ 1960 ਵਿੱਚ ਸਿਵਿਲ ਸਰਵੀਸੇਜ਼ ਨਾਲ ਜੁੜੇ ਸਨ ਅਤੇ ਅਪਣੇ ਕਾਰਜਕਾਲ ਦੌਰਾਨ ਕਈ ਅਹਿਮ ਅਹੁਦਿਆਂ ’ਤੇ ਅਪਣੀਆਂ ਸੇਵਾਵਾਂ ਨਿਭਾਈਆਂ।

ਉਹਨਾਂ ਨੇ 1984 ਵਿੱਚ ਸਿਵਿਲ ਸਰਵੀਸੇਜ਼ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ  ਬਾਅਦ 1986 ਵਿੱਚ ਉਹ ਜਨਤਾ ਦਲ ਦੇ ਮੈਂਬਰ ਦੇ ਤੌਰ ’ਤੇ ਸਿਆਸਤ ਵਿੱਚ ਆ ਗਏ ਸਨ। 1986 ਵਿੱਚ ਪਾਰਟੀ ਦਾ ਆਲ ਇੰਡੀਆ ਜਨਰਲ ਸੈਕਰੈਟਰੀ ਚੁਣਿਆ ਗਿਆ ਅਤੇ 1988 ਵਿੱਚ ਰਾਜ ਸਭਾ ਲਈ ਵੀ ਚੁਣੇ ਗਏ ਸਨ।  

Click to comment

Leave a Reply

Your email address will not be published. Required fields are marked *

Most Popular

To Top