ਭਾਜਪਾ ਨੂੰ ਵੱਡਾ ਝਟਕਾ, ਇਕ ਹੋਰ ਸਿਆਸੀ ਪਾਰਟੀ ਨੇ ਐਨਡੀਏ ਨਾਲੋਂ ਤੋੜਿਆ ਨਾਤਾ

ਭਾਜਪਾ ਸਰਕਾਰ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਐਨਡੀਏ ਵਿੱਚ ਸ਼ਾਮਲ ਉਸ ਦੇ ਭਾਈਵਾਲ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਉਤਰਦੇ ਜਾ ਰਹੇ ਹਨ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਤੋਂ ਬਾਅਦ ਹੁਣ ਹਨੂਮਾਨ ਬੈਨੀਵਾਲ ਦੀ ਪਾਰਟੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ ਐਨਡੀਏ ਨਾਲ ਗੱਠਜੋੜ ਤੋੜਨ ਦਾ ਐਲਾਨ ਕੀਤਾ ਹੈ।

ਹਨੂਮਾਨ ਬੈਨੀਵਾਲ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਹਨੂਮਾਨ ਬੈਨੀਵਾਲ ਨਵੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਲਈ ਉਹਨਾਂ ਨੇ ਜੈਪੁਰ ਤੋਂ ਦਿੱਲੀ ਦੀ ਯਾਤਰਾ ਕਰ ਕਿਸਾਨਾਂ ਦੀ ਹਮਾਇਤ ਕੀਤੀ ਹੈ।
ਨਾਗੌਰ ਦੇ ਸੰਸਦ ਮੈਂਬਰ ਬੈਨੀਵਾਲ ਨੇ ਕਿਹਾ ਕਿ ਅਸੀਂ ਕਿਸੇ ਅਜਿਹੀ ਪਾਰਟੀ ਜਾਂ ਵਿਅਕਤੀ ਨਾਲ ਨਹੀਂ ਹਾਂ ਜੋ ਕਿਸਾਨਾਂ ਦੇ ਵਿਰੋਧ ਵਿੱਚ ਹੋਵੇ। ਅਲਵਰ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੈਨੀਵਾਲ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਹੈ ਅਤੇ ਅਸੀਂ ਇਸ ਦਾ ਕਦੇ ਸਮਰਥਨ ਨਹੀਂ ਕਰਾਂਗੇ।
ਉਹਨਾਂ ਇਹ ਵੀ ਗੱਲ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤੀ ਹੈ ਕਿ ਐਨਡੀਏ ਛੱਡਣ ਤੋਂ ਬਾਅਦ ਉਹ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਬਣਾਉਣ ਜਾ ਰਹੇ।
