News

ਭਾਜਪਾ ਨੂੰ ਵੱਡਾ ਝਟਕਾ, ਇਕ ਹੋਰ ਵਿਧਾਇਕ ਦੀ ਹੋਈ ਮੌਤ

ਕੋਰੋਨਾ ਵਾਇਰਸ ਕਾਰਨ ਆਏ ਦਿਨ ਮੌਤਾਂ ਹੋ ਰਹੀਆਂ ਹਨ। ਹੁਣ ਰਾਇਬਰੇਲੀ ਦੇ ਸਲੋਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਤੇ ਇੱਕ ਵਾਰ ਸਮਾਜ ਕਲਿਆਣ ਰਾਜ ਮੰਤਰੀ ਰਹੇ ਦਲ ਬਹਾਦਰ ਕੋਰੀ ਦੀ ਲਖਨਊ ਦੇ ਹਸਪਤਾਲ ਵਿੱਚ ਵੀਰਵਾਰ ਦੇਰ ਰਾਤ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਸੀ।

Raebareli Salon Bjp Mla Dal Bahadur Kori Dies In Lucknow Uttar Pradesh  Coronavirus - रायबरेली: सलोन विधायक बहादुर कोरी का निधन, भाजपा ने कोरोना से  खोया चौथा नेता - Amar Ujala Hindi

ਕੋਰੀ ਤੋਂ ਪਹਿਲਾਂ ਓਰਈਆ ਤੋਂ ਭਾਜਪਾ ਵਿਧਾਇਕ ਰਮੇਸ਼ ਦਿਵਾਕਰ, ਲਖਨਊ ਪੱਛਮ ਤੋਂ ਸੁਰੇਸ਼ ਸ਼੍ਰੀਵਾਸਤਵ, ਬਰੇਲੀ ਦੇ ਨਵਾਬਗੰਜ ਤੋਂ ਕੇਸਰ ਸਿੰਘ ਗੰਗਵਾਰ ਦੀ ਮੌਤ ਹੋ ਗਈ ਸੀ। ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਫੇਸਬੁੱਕ ਤੇ ਇਕ ਪੋਸਟ ਲਿਖ ਕੇ ਯੂਪੀ ਦੀ ਯੋਗੀ ਸਰਕਾਰ ਤੇ ਭਾਰਤ ਸਰਕਾਰ ਤੇ ਖੂਬ ਹਮਲੇ ਕੀਤੇ ਸਨ।

ਬਹਾਦਰ ਕੋਰੀ ਸਰਵ ਸਮਾਜ ਵਿੱਚ ਕਾਫੀ ਹਰਮਨ ਪਿਆਰੇ ਰਹੇ ਹਨ। ਲਖਨਊ ਦੇ ਅਪੋਲੋ ਹਸਪਤਾਲ ਵਿੱਚ ਵਿਧਾਇਕ ਨੇ ਆਖਰੀ ਸਾਹ ਲਏ। ਉਹਨਾਂ ਦੀ ਮੌਤ ਨਾਲ ਨਾ ਸਿਰਪ ਭਾਜਪਾ ਲੀਡਰ ਤੇ ਕਾਰਕੁੰਨ ਸਗੋਂ ਹਰ ਵਰਗ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ।

ਉਹ ਅਪਣੇ ਵਿਧਾਨ ਸਭ ਹਲਕੇ ਦੇ ਪਿੰਡ ਉਦਯਪੁਰ ਮਜਰੇ ਪਦਮਪੁਰ ਬਿਜੌਲੀ ਦੇ ਮੂਲ ਨਿਵਾਸੀ ਸਨ। ਬਛਰਾਵਾਂ ਤੋਂ ਬੀਜੇਪੀ ਵਿਧਾਇਕ ਰਾਮ ਨਰੇਸ਼ ਰਾਵਤ ਨੇ ਦੱਸਿਆ ਕਿ ਪਿਛਲੇ 15 ਦਿਨ ਤੋਂ ਅਪੋਲੋ ਹਸਪਤਾਲ ‘ਚ ਕੋਮਾ ‘ਚ ਸਨ। ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ।  

Click to comment

Leave a Reply

Your email address will not be published.

Most Popular

To Top