News

ਭਾਜਪਾ ਨੂੰ ਇਸ ਸੂਬੇ ’ਚੋਂ ਮਿਲੀ ਕਰਾਰੀ ਹਾਰ, ਡੀਐਮਕੇ ਤੇ ਕਾਂਗਰਸ ਨੇ ਮਾਰੀ ਬਾਜ਼ੀ

ਅੱਜ ਦੇਸ਼ ਦੇ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਜਾਣਗੇ। ਪਰ ਪੱਛਮੀ ਬੰਗਾਲ ਵਿੱਚ ਹਾਰ ਦੇ ਨਾਲ ਹੀ ਭਾਜਪਾ ਨੂੰ ਤਾਮਿਲਨਾਡੂ ਵਿੱਚ ਵੀ ਵੱਡਾ ਝਟਕਾ ਮਿਲਿਆ ਹੈ। ਪੰਜ ਸੂਬਿਆਂ ਦੀ ਚੋਣਾਂ ਵਿੱਚ ਤਾਮਿਲਨਾਡੂ ਮੁੱਖ ਸੂਬਾ ਹੈ। ਇੱਥੇ ਅੰਨਾ ਡੀਐਮਕੇ ਅਤੇ ਭਾਜਪਾ ਦੀ ਸਰਕਾਰ ਸੀ ਪਰ ਹੁਣ ਕਾਂਗਰਸ ਤੇ ਡੀਐਮਕੇ ਗਠਜੋੜ ਨੇ ਬਾਜ਼ੀ ਮਾਰ ਲਈ ਹੈ।

Mamata Banerjee to challenge PM Narendra Modi in Varanasi in 2024 Lok Sabha  elections? | Deccan Herald

234 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਡੀਐਮਕੇ ਗਠਜੋੜ 145 ਸੀਟਾਂ ਤੇ ਲੀਡ ਕਰ ਰਿਹਾ ਹੈ। ਅੰਨਾ ਡੀਐਮਕੇ ਤੇ ਭਾਜਪਾ ਸਿਰਫ 88 ਸੀਟਾਂ ਤੇ ਜਿੱਤ ਹਾਸਲ ਕਰਦੀ ਦਿਖਾਈ ਦੇ ਰਹੀ ਹੈ। ਤਾਮਿਲਨਾਡੂ ਵਿੱਚ ਪਿਛਲੇ ਪੰਜ ਦਹਾਕਿਆਂ ਦੀ ਰਾਜਨੀਤੀ ਵਿੱਚ ਦੋ ਪਾਰਟੀਆਂ ਡੀਐਮਕੇ ਤੇ ਏਆਈਡੀਐਮਕੇ ਦਾ ਦਬਦਬਾ ਰਿਹਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਪਾਰਟੀਆਂ ਆਪਣੇ ਪ੍ਰਮੁੱਖ ਨੇਤਾਵਾਂ ਜੈਲਲਿਤਾ ਤੇ ਕਰੁਣਾਨਿਧੀ ਤੋਂ ਬਗੈਰ ਚੋਣ ਮੁਹਿੰਮ ਵਿੱਚ ਹਿੱਸਾ ਲੈ ਰਹੀਆਂ ਹਨ।

ਜੈਲਲਿਤਾ ਦੀ ਮੌਤ 2016 ਵਿੱਚ ਹੋਈ ਸੀ, ਜਦੋਂਕਿ ਕਰੁਣਾਨਿਧੀ ਦੀ ਮੌਤ 2018 ਵਿੱਚ ਹੋਈ ਸੀ। ਤਾਮਿਲਨਾਡੂ ’ਚ AIADMK ਤੇ ਭਾਜਪਾ ਦਾ ਸੱਤਾਧਾਰੀ ਗੱਠਜੋੜ ਸਰਕਾਰ ’ਚ ਬਣੇ ਰਹਿਣ ਲਈ ਪੂਰੀ ਲੜਾਈ ਲੜਿਆ ਗਿਆ। ਉੱਧਰ ਡੀਐਮਕੇ-ਕਾਂਗਰਸ ਵੱਲੋਂ ਸਖ਼ਤ ਟੱਕਰ ਦਿੱਤੀ ਗਈ।

ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਸਥਾਨਕ ਆਗੂਆਂ ਨੇ ਚੋਣ ਦੰਗਲ ਲਈ ਰੈਲੀਆਂ ਕੀਤੀਆਂ। ਕਮਲ ਹਾਸਨ ਦੀ ਸਿਆਸੀ ਪਾਰਟੀ ਨੇ ਪਹਿਲੀ ਵਾਰ ਰਾਜ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਤੇ ਮੱਕਲ ਨਿਧੀ ਮੱਯਮ ਨੇ ਇਸ ਚੁਣਾਵੀ ਜੰਗ ਵਿੱਚ ਭਾਗ ਲਿਆ।

Click to comment

Leave a Reply

Your email address will not be published. Required fields are marked *

Most Popular

To Top