News

ਭਾਜਪਾ ਦੀ ਹਾਰ ਕਾਰਨ ਕਿਸਾਨਾਂ ਬਾਗੋ-ਬਾਗ, ਕਿਸਾਨਾਂ ਨੇ ਮਨਾਏ ਜਸ਼ਨ

ਭਾਜਪਾ ਦੀ ਹਾਰ ਤੇ ਸਭ ਤੋਂ ਜ਼ਿਆਦਾ ਖੁਸ਼ੀ ਕਿਸਾਨਾਂ ਨੂੰ ਹੋਈ ਹੈ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਭਾਜਪਾ ਦੀ ਹਾਰ ਤੇ ਕਿਸਾਨਾਂ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।  ਕਿਸਾਨਾਂ ਨੇ ਭਾਜਪਾ ਦੀ ਹਾਰ ਦਾ ਜਸ਼ਨ ਮਨਾਇਆ ਹੈ, ਲੱਡੂ ਵੰਡੇ ਤੇ ਦੀਵੇ ਵੀ ਜਗਾਏ। ਚੜੂਨੀ ਨੇ ਕਿਹਾਕਿ ਇਸ ਸਰਕਾਰ ਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਗਈ ਹੈ।

ਇਸ ਦੌਰਾਨ ਉਹਨਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹਾਰ ਹੋਈ ਹੈ ਅਗਲੇ ਸਾਲ ਉੱਤਰ ਪ੍ਰਦੇਸ਼ ਦੇ ਸਾਰੇ ਕਿਸਾਨ ਭਾਜਪਾ ਨੂੰ ਹਰਾਉਣਗੇ। ਅਜੇ ਵੀ ਸਰਕਾਰ ਕੋਲ ਕਿਸਾਨਾਂ ਦੀ ਗੱਲ ਸੁਣਨ ਦਾ ਸਮਾਂ ਹੈ। ਸਰਕਾਰ ਨੂੰ ਬੇਗੁਨਾਹ ਕਿਸਾਨਾਂ ਦੀ ਅਪੀਲ ਸੁਣਨੀ ਚਾਹੀਦੀ ਹੈ।

ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਓ, ਨਹੀਂ ਤਾਂ ਪੂਰੇ ਦੇਸ਼ ਵਿੱਚ ਜਿੱਥੇ ਵੀ ਚੋਣਾਂ ਹੋਣਗੀਆਂ, ਕਿਸਾਨ ਉਹਨਾਂ ਦਾ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਭਾਜਪਾ ਦੀ ਪੱਛਮੀ ਬੰਗਾਲ ਵਿੱਚ ਹਾਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਆਤੇ ਫਿਰਕੂ ਨੀਤੀਆਂ ਦੀ ਹਾਰ ਹੈ।

ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆਂਦੇ ਹੀ ਤਾਂ ਹਨ ਕਿ ਖੇਤੀ ਨੂੰ ਅਤੇ ਕਿਸਾਨੀ ਨੂੰ ਖ਼ਤਮ ਕੀਤਾ ਜਾ ਸਕੇ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਵੀ ਵੋਟਾ ਹੋਣਗੀਆਂ ਉਹ ਭਾਜਪਾ ਦਾ ਵਿਰੋਧ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top