News

ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ, ਉਮੀਦਵਾਰਾਂ ਦੀ ਪਹਿਲੀ ਸੂਚੀ ਹੋ ਸਕਦੀ ਹੈ ਜਾਰੀ

ਪੱਛਮੀ ਬੰਗਾਲ ਸਮੇਤ ਹੋਰਨਾਂ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਅੱਜ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਵੇਗੀ। ਇਸ ਪਹਿਲੀ ਬੈਠਕ ਵਿੱਚ ਬੰਗਾਲ ਅਤੇ ਅਸਮ ਦੇ ਪਹਿਲੇ ਪੜਾਅ ਲਈ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਬੁੱਧਵਾਰ ਨੂੰ ਅਮਿਤ ਸ਼ਾਹ ਅਤੇ ਭਾਜਪਾ ਆਗੂਆਂ ਦੀ ਨੱਡਾ ਦੇ ਘਰ ਬੈਠਕ ਹੋਈ ਸੀ ਅਤੇ ਉਮੀਦਵਾਰਾਂ ਦੇ ਨਾਮਾਂ ’ਤੇ ਚਰਚਾ ਕੀਤੀ ਗਈ ਸੀ। ਉਮੀਦਵਾਰਾਂ ਦੀ ਪਹਿਲੀ ਸੂਚੀ ’ਤੇ  ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵਿੱਚ ਵੀਰਵਾਰ ਨੂੰ ਮੰਥਨ ਹੋਵੇਗਾ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੀ ਇਸ ਬੈਠਕ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਉੱਥੇ ਹੀ ਬੁੱਧਵਾਰ ਨੂੰ ਆਗਾਮੀ ਅਸਮ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਉਸ ਦੇ ਸਹਿਯੋਗੀ ਦਲਾਂ, ਅਸਮ ਗਣ ਪਰਿਸ਼ਦ ਅਤੇ ਯੂਨਾਇਟੇਡ ਪੀਪੁਲਸ ਪਾਰਟੀ ਲਿਬਰਲ ਵਿੱਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਸਮਝੌਤੇ ਨੂੰ ਬੁੱਧਵਾਰ ਨੂੰ ਆਖਰੀ ਰੂਪ ਦੇ ਦਿੱਤਾ ਗਿਆ। ਇਸ ਦਾ ਰਸਮੀ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। ਬੈਠਕ ਤੋਂ ਬਾਅਦ ਸਰਮਾ ਨੇ ਟਵੀਟ ਕਰ ਕੇ ਦਸਿਆ ਕਿ ਅੱਜ ਸ਼ਾਮ ਅਸਮ ਗਣ ਪਰਿਸ਼ਦ ਦੇ ਪ੍ਰਧਾਨ ਅਤੁਲ ਬੋਰਾ, ਬੋਡੋ ਖੇਤਰੀ ਪਰਿਸ਼ਦ ਦੇ ਪ੍ਰਮੋਦ ਬੋਰੋ ਸਮੇਤ ਸਾਰੇ ਸੀਨੀਅਰ ਆਗੂਆਂ ਦੇ ਇਕ ਪ੍ਰਤੀਨਿਧੀਮੰਡਲ ਨੇ ਅਮਿਤ ਸ਼ਾਹ ਅਤੇ ਨੱਡਾ ਤੋਂ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ।

ਉਹਨਾਂ ਕਿਹਾ ਕਿ ਗਠਜੋੜ ਦੇ ਤੌਰ ’ਤੇ ਤਰੀਕਾਂ ’ਤੇ  ਕੰਮ ਜਾਰੀ ਹੈ ਅਤੇ ਇਸ ਦਾ ਐਲਾਨ ਅੱਜ ਕੀਤਾ ਜਾਵੇਗਾ। ਸੂਤਰਾਂ ਨੇ ਦਸਿਆ ਕਿ ਸੀਟਾਂ ਦੇ ਤਾਲਮੇਲ ਮੁਤਾਬਕ ਏਜੀਪੀ ਨੂੰ 25 ਸੀਟਾਂ ਮਿਲ ਸਕਦੀਆਂ ਹਨ ਜਦਕਿ ਯੂਪੀਪੀਐਲ ਨੂੰ 12 ਸੀਟਾਂ ਮਿਲ ਸਕਦੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਏਜੀਪੀ ਨੇ 14 ਸੀਟਾਂ ਜਿੱਤੀਆਂ ਸਨ। ਯੂਪੀਪੀਐਲ ਹਾਲ ਹੀ ਵਿੱਚ ਭਾਜਪਾ ਨਾਲ ਗਠਜੋੜ ਦਾ ਹਾਲ ਹੀ ਵਿੱਚ ਹਿੱਸਾ ਬਣੀ ਹੈ। ਫਿਲਹਾਲ ਵਿਧਾਨਸਭਾ ਵਿੱਚ ਉਸ ਦਾ ਇਕ ਵੀ ਮੈਂਬਰ ਨਹੀਂ ਹੈ।

ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 60 ਸੀਟਾਂ ’ਤੇ ਜਿੱਤ ਮਿਲੀ ਸੀ। ਉਹ ਛੇ ਸੀਟਾਂ ’ਤੇ ਅਪਣੇ ਉਮੀਦਵਾਰਾਂ ਉਤਾਰੇਗੀ। ਅਸਮ   ਵਿਧਾਨ ਸਭਾ ਵਿੱਚ 126 ਸੀਟਾਂ ਹਨ। ਪਿਛਲੀਆਂ ਚੋਣਾਂ ਵਿੱਚ ਬੋਡੋਲੈਂਡ ਪੀਪੁਲਸ ਫ੍ਰੰਟ ਨੇ ਭਾਜਪਾ ਅਤੇ ਏਜੀਪੀ ਨਾਲ ਗਠਜੋੜ ਵਿੱਚ ਚੋਣਾਂ ਲੜੀਆਂ ਸਨ ਅਤੇ ਉਸ ਨੇ 12 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।  ਯੂਪੀਪੀਐਲ ਭਾਜਪਾ ਦੇ ਨਾਲ ਗਠਜੋੜ ਦਾ ਹਾਲ ਹੀ ਵਿੱਚ ਹਿੱਸਾ ਬਣੀ ਹੈ। ਫਿਲਹਾਲ ਵਿਧਾਨ ਸਭਾ ਵਿੱਚ ਉਸ ਦਾ ਇਕ ਵੀ ਮੈਂਬਰ ਨਹੀਂ ਹੈ।

ਅਸਮ ਵਿੱਚ 27 ਮਾਰਚ ਤੋਂ 6 ਅਪ੍ਰੈਲ ਵਿੱਚ 3 ਪੜਾਵਾਂ ਵਿੱਚ ਮਤਦਾਨ ਪੂਰਾ ਹੋਵੇਗਾ। ਪਹਿਲੇ ਪੜਾਅ ਤਹਿਤ ਰਾਜ ਦੀਆਂ 47 ਵਿਧਾਨ ਸਭਾ ਸੀਟਾਂ ’ਤੇ 27 ਮਾਰਚ  ਨੂੰ, ਦੂਜੇ ਪੜਾਅ ਤਹਿਤ 39 ਵਿਧਾਨ ਸਭਾ ਸੀਟਾਂ ’ਤੇ ਇਕ 1 ਅਪ੍ਰੈਲ ਅਤੇ ਤੀਜੇ ਅਤੇ ਆਖਰੀ ਪੜਾਅ  ਤਹਿਤ 40 ਵਿਧਾਨ ਸਭਾ ਸੀਟਾਂ ’ਤੇ 6 ਅਪ੍ਰੈਲ ਨੂੰ ਵੋਟਿੰਗ ਪੂਰੀ ਹੋਵੇਗੀ। ਨਾਮਜ਼ਦਗੀ ਦੀ ਆਖਰੀ  ਤਰੀਕ 9 ਮਾਰਚ ਹੈ। ਪਹਿਲੇ ਪੜਾਅ ਵਿੱਚ ਜਿਹਨਾਂ ਸੀਟਾਂ ’ਤੇ ਵੋਟਿੰਗ ਹੋਵੇਗੀ ਉਹਨਾਂ ਵਿੱਚ ਮਾਜੁਲੀ ਅਤੇ ਬੋਕਾਖਾਟ ਵਿਧਾਨ ਸਭਾ ਸੀਟਾਂ ਮੁੱਖ ਹਨ।

ਸੋਨੋਵਾਲ ਮਾਜੁਲੀ ਏਜੀਪੀ ਦੇ ਬੋਰਾ ਬੋਕਾਖਾਟ ਤੋਂ ਵਿਧਾਇਕ ਹਨ। ਇਸ ਵਾਰ ਅਸਮ ਵਿੱਚ ਭਾਜਪਾ ਨੂੰ ਅਪਣੀ ਸੱਤਾ ਬਚਾਉਣ ਦੀ ਚੁਣੌਤੀ ਹੈ। ਉੱਥੇ ਹੀ ਉਸ ਦਾ ਸਾਹਮਣਾ ਕਾਂਗਰਸ ਅਤੇ ਏਆਈਯੂਡੀਐਫ ਦੇ ਗਠਜੋੜ ਨਾਲ ਹੈ। ਭਾਜਪਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 10 ਸਾਲਾਂ ਦੇ ਕਾਂਗਰਸ ਸ਼ਾਸਨ ਦਾ ਅੰਤ ਕਰਦੇ ਹੋਏ ਪਹਿਲੀ ਵਾਰ ਉਤਰ-ਪੂਰਬ ਦੇ ਕਿਸੇ ਰਾਜ ਵਿੱਚ ਸੱਤਾ ਹਾਸਲ ਕੀਤੀ ਸੀ।

ਗੌਰਤਲਬ ਹੈ ਕਿ ਚੋਣ ਕਮਿਸ਼ਨ ਦੁਆਰਾ ਪੱਛਮੀ ਬੰਗਾਲ, ਅਸਮ, ਪੁਡੁਚੇਰੀ, ਤਮਿਲਨਾਡੂ ਅਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੱਛਮੀ ਬੰਗਾਲ ਵਿੱਚ ਕੁੱਲ ਅੱਠ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ। ਬੰਗਾਲ ਵਿੱਚ 27 ਮਾਰਚ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਵੇਗੀ ਅਤੇ 29 ਅਪ੍ਰੈਲ ਨੂੰ ਅੱਠਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਹੋਵੇਗੀ। ਅਸਮ ਵਿੱਚ 27 ਮਾਰਚ ਤੋਂ 6 ਅਪ੍ਰੈਲ ਦੇ ਵਿੱਚ ਤਿੰਨ ਪੜਾਵਾਂ ਵਿੱਚ ਵੋਟਾਂ ਹੋਣਗੀਆਂ। 2 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨ ਕਰ ਦਿੱਤੇ ਜਾਣਗੇ।  

Click to comment

Leave a Reply

Your email address will not be published. Required fields are marked *

Most Popular

To Top