News

ਭਾਜਪਾ ਕਰਵਾ ਸਕਦੀ ਹੈ ਮਮਤਾ ਬੈਨਰਜੀ ਦਾ ਕਤਲ! ਟੀਐਮਸੀ ਨੇ ਲਾਇਆ ਵੱਡਾ ਇਲਜ਼ਾਮ

ਪੱਛਮ ਬੰਗਾਲ ਵਿੱਚ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣ ਨੂੰ ਦੇਖਦੇ ਹੋਏ ਰਾਜਨੀਤਿਕ ਪਾਰਟੀ ਦੇ ਤੇਵਰ ਇਕ ਦੂਜੇ ਲਈ ਸਖ਼ਤ ਹੁੰਦੇ ਨਜ਼ਰ ਆ ਰਹੇ ਹਨ। ਬੰਗਾਲ ਸਰਕਾਰ ਵਿੱਚ ਮੰਤਰੀ ਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇਤਾ ਸੂਬ੍ਰਤ ਮੁਖਰਜੀ ਨੇ ਭਾਰਤੀ ਜਨਤਾ ਪਾਰਟੀ ਤੇ ਗੰਭੀਰ ਇਲਜ਼ਾਮ ਲਗਾਏ ਹਨ।

ਮੁਖਰਜੀ ਦਾ ਕਹਿਣਾ ਹੈ ਕਿ ਭਾਜਪਾ ਬੰਗਾਲ ਵਿੱਚ ਚੋਣ ਨਹੀਂ ਜਿੱਤ ਦੀ ਤਾਂ ਉਹ ਮਮਤਾ ਬੈਨਰਜੀ ਦਾ ਕਤਲ ਕਰਵਾ ਸਕਦੀ ਹੈ। ਉਨ੍ਹਾਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, “ਜੇ ਬੀਜੇਪੀ ਬੰਗਾਲ ‘ਚ ਵਿਧਾਨ ਸਭਾ ਚੋਣ ਨਹੀਂ ਜਿਤ ਦੀ ਹੈ ਤਾਂ ਆਪਣੇ ਲੋਕਾਂ ਨੂੰ ਭੇਜ ਕੇ ਮਮਤਾ ਬੈਨਰਜੀ ਦੀ ਹੱਤਿਆ ਦੀ ਸਾਜ਼ਿਸ਼ ਰਚ ਸਕਦੀ ਹੈ।

ਪੱਛਮ ਬੰਗਾਲ ਦੀ ਰਾਜਨੀਤੀ ‘ਚ ਲਗਾਤਾਰ ਹਿੰਸਾ ਹੋ ਰਹੀ ਹੈ। ਬੀਜੇਪੀ ਲਗਾਤਾਰ ਟੀਐਮਸੀ ਤੇ ਆਪਣੇ ਵਰਕਰਾਂ ਦੀ ਹੱਤਿਆ ਦਾ ਇਲਜ਼ਾਮ ਲਾ ਰਹੀ ਹੈ। ਦਸ ਦਈਏ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਕਾਫ਼ਲੇ ਤੇ ਹਮਲਾ ਕੀਤਾ ਗਿਆ ਸੀ। ਕੈਲਾਸ਼ ਵਿਜੇਵਰਗੀਆ ਦੀ ਚਲਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਉਹ ਇਸ ਘਟਨਾ ਵਿੱਚ ਵਾਲ ਵਾਲ ਬਚੇ।  
 

Click to comment

Leave a Reply

Your email address will not be published. Required fields are marked *

Most Popular

To Top