News

ਭਾਜਪਾ ਉਮੀਦਵਾਰ ਦੀ ਗੱਡੀ ’ਚੋਂ ਈਵੀਐਮ ਮਿਲਣ ’ਤੇ ਈਸੀ ਦੀ ਕਾਰਵਾਈ, 4 ਅਫ਼ਸਰ ਮੁਲਤਵੀ

ਚੋਣਾਂ ਦੌਰਾਨ ਅਸਮ ਦੇ ਕਰੀਮਗੰਜ ਜ਼ਿਲ੍ਹੇ ਵਿੱਚ ਇਕ ਕਾਰ ਚੋਂ ਈਵੀਐਮ ਬਰਾਮਦ ਕੀਤੇ ਜਾਣ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਾਰ ਨੂੰ ਲੈ ਕੇ ਟਵੀਟ ਕੀਤਾ ਹੈ।  ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਿਸ ਬੋਲੇਰੋ ਗੱਡੀ ’ਚੋਂ ਈਵੀਐਮ ਮਿਲੀ ਹੈ ਉਹ ਪਾਥਰਕਾਂਡੀ ਵਿਧਾਨ ਸਭਾ ਚੋਣਾਂ ਦੇ ਭਾਜਪਾ ਉਮੀਦਵਾਰ ਕ੍ਰਿਸ਼ਨੇਂਦੁ ਪਾਲ ਦੀ ਹੈ।

EC Suspends 4 Poll Officials in Assam After EVM Found in BJP MLA's Car,  Orders Repolling in Booth

ਖਾਸ ਗੱਲ ਹੈ ਕਿ ਇਸ ਕਾਰ ਕੋਲ ਨਾ ਤਾਂ ਚੋਣ ਕਮਿਸ਼ਨ ਦਾ ਕੋਈ ਅਧਿਕਾਰੀ ਸੀ ਅਤੇ ਨਾ ਹੀ ਕਾਰ ਕੋਲ ਕੋਈ ਸੁਰੱਖਿਆ ਸੀ। ਇਸ ਘਟਨਾ ਤੋਂ ਬਾਅਦ ਚੋਣ ਕਮਿਸ਼ਨ ਨੇ ਚਾਰ ਵੋਟਰ ਅਫ਼ਸਰਾਂ ਨੂੰ ਮੁਲਤਵੀ ਕਰ ਦਿੱਤਾ ਹੈ। ਉਹਨਾਂ ਤੇ ਐਫ਼ਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ। ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਰਿਪੋਰਟ ਮੰਗੀ ਹੈ।

ਚੋਣ ਕਮਿਸ਼ਨ ਨੂੰ ਡੀਐਮ ਤੋਂ ਮਿਲੀ ਜਾਣਕਾਰੀ ਮੁਤਾਬਕ ਪੋਲਿੰਗ ਪਾਰਟੀ ਦੀ ਗੱਡੀ ਰਾਹ ਵਿੱਚ ਖਰਾਬ ਹੋ ਗਈ ਸੀ, ਇਸ ਤੋਂ ਬਾਅਦ ਪ੍ਰੀਜਾਇਡਿੰਗ ਅਫ਼ਸਰ ਨੇ ਕੋਲੋਂ ਲੰਘ ਰਹੀ ਇਕ ਕਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਾਉਣ ਦੀ ਅਪੀਲ ਕੀਤੀ। ਪੋਲਿੰਗ ਪਾਰਟੀ ਨੂੰ ਸ਼ੁਰੂਆਤ ਵਿੱਚ ਜਾਣਕਾਰੀ ਨਹੀਂ ਸੀ ਕਿ ਜਿਹੜੀ ਗੱਡੀ ਤੋਂ ਉਹ ਮਦਦ ਮੰਗ ਰਹੇ ਹਨ ਉਹ ਭਾਜਪਾ ਵਿਧਾਇਕ ਅਤੇ ਮੌਜੂਦਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਦੀ ਗੱਡੀ ਹੈ ਅਤੇ ਇਹ ਗੱਡੀ ਭਾਜਪਾ ਵਿਧਾਇਕ ਕ੍ਰਿਸ਼ਨੇਂਦੁ ਪਾਲ ਦੀ ਪਤਨੀ ਦੇ ਨਾਮ ਤੇ ਹੈ।

ਲਿਫਟ ਲੈ ਕੇ ਜਦੋਂ ਭਾਜਪਾ ਉਮੀਦਵਾਰ ਦੀ ਗੱਡੀ ਵਾਪਸ ਆ ਰਹੀ ਸੀ ਤਾਂ ਸਥਾਨਕ ਲੋਕਾਂ ਨੇ ਉਹਨਾਂ ਨੂੰ ਦੇਖ ਲਿਆ ਅਤੇ ਗੱਡੀ ਰੋਕ ਲਈ। ਪੋਲਿੰਗ ਪਾਰਟੀ ਦੇ ਮੈਂਬਰਾਂ ਨੂੰ ਸਥਾਨਕ ਲੋਕਾਂ ਨੇ ਗੱਡੀ ਵਿਚੋਂ ਹੇਠਾਂ ਉਤਾਰ ਦਿੱਤਾ ਅਤੇ ਭੀੜ ਇਕੱਠੀ ਹੋਣ ਲਗ ਪਈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਈਵੀਐਮ ਸਹੀ ਸਲਾਮਤ ਹੈ ਉਸ ਦਾ ਸੀਲ ਵੀ ਨਹੀਂ ਟੁੱਟਿਆ। ਇਹ ਮਸ਼ੀਨ ਵੋਟਿੰਗ ਲਈ ਇਸਤੇਮਾਲ ਹੋਈ ਸੀ। ਚੋਣ ਕਮਿਸ਼ਨ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਦਾ ਵੀ ਇੰਤਜ਼ਾਰ ਹੈ।