ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

ਭਾਜਪਾ ਆਗੂ ਨੇ ਭਾਸ਼ਣ ‘ਚ ਆਖੀ ਅਜਿਹੀ ਗੱਲ, ਉਸੇ ਸਮੇਂ ਟੁੱਟੀ ਸਟੇਜ

ਪੰਜਾਬੀ ਲੋਕ · 31 October 2020
ਮੂਲ ਤਸਵੀਰ ਉਪਲਬਧ ਨਹੀਂ

ਸ਼ੋਸ਼ਲ਼ ਮੀਡੀਆਂ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਬੀਜੇਪੀ ਆਗੂ ਚੋਣਾਂ ਦੇ ਮਾਮਲੇ ‘ਚ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੈ।ਬੀਜੇਪੀ ਆਗੂ ਲੋਕਾਂ ਨੂੰ ਕਹਿੰਦਾ ਹੈ ਕਿ ਲੋਕਤੰਤਰੀ ਦੇਸ਼ ‘ਚ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸ ਵਿਅਕਤੀ ਨੂੰ ਵੋਟਾਂ ਦੇ ਕੇ ਜਿਤਾਉਣਾ ਹੈ ਅਤੇ ਕਿਸਨੂੰ ਹੇਠਾ ਸੁੱਟਣਾ ਹੈ।ਇਸ ਮੌਕੇ ‘ਤੇ ਲੋਕਾਂ ਵੱਲੋਂ ਤਾੜੀਆਂ ਵੀ ਖ਼ੂਬ ਵਜਾਈਆਂ ਜਾਂਦੀਆਂ ਹਨ।ਪਰ ਬੀਜੇਪੀ ਆਗੂ ਵੱਲੋਂ ਅਜਿਹਾ ਕਹਿਣ ਦੀ ਹੀ ਦੇਰ ਸੀ ਕਿ ਸਟੇਜ ਉਸੇ ਸਮੇਂ ਟੁੱਟ ਜਾਂਦੀ ਹੈ ਅਤੇ ਬੀਜੇਪੀ ਆਗੂ ਬਹੁਤ ਹੀ ਜ਼ੋਰ ਨਾਲ ਹੇਠਾਂ ਡਿੱਗ ਜਾਂਦਾ ਹੈ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਬੀਜੇਪੀ ਆਗੂ ਸੰਬੋਧਨ ਦੌਰਾਨ ਸਟੇਜ ਟੁੱਟਣ ‘ਤੇ ਹੇਠਾਂ ਡਿੱਗ ਜਾਂਦਾ ਹੈ।ਫਿਲਹਾਲ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਬੀਜੇਪੀ ਆਗੂ ਦੀ ਵੀਡੀਓ ਕਿੱਥੋਂ ਦੀ ਹੈ।ਪਰ ਸ਼ੋਸ਼ਲ ਮੀਡੀਆਂ ‘ਤੇ ਇਹ ਵੀਡੀਓ ਜੰਗਲ ਦੀ ਅੱਗ ਵਾਂਗੂੰ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਵੀਡੀਓ ‘ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟਸ ਵੀ ਕੀਤੇ ਜਾ ਰਹੇ ਹਨ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ