News

ਭਾਜਪਾ ਆਗੂ ਘਰਾਂ ‘ਚੋਂ ਸੋਚ ਸਮਝ ਕੇ ਨਿਕਲਣ ਬਾਹਰ, ਕਿਸਾਨਾਂ ਦੀ ਸਿੱਧੀ ਚੇਤਾਵਨੀ

ਪੰਜਾਬ ਦੀ ਤਰ੍ਹਾਂ ਹਰਿਆਣਾ ‘ਚ ਵੀ ਕਿਸਾਨ ਹੁਣ ਭਾਜਪਾ ਆਗੂਆਂ ਖਿਲਾਫ਼ ਜ਼ਬਰਦਸਤ ਵਿਰੋਧ ਕਰ ਰਹੇ ਹਨ। ਬੀਤੇ ਕੱਲ੍ਹ ਹਰਿਆਣਾ ਵਿਧਾਨ ਸਭਾ ‘ਚ ਜਿੰਨਾਂ ਵਿਧਾਇਕਾਂ ਨੇ ਕਿਸਾਨਾਂ ਦੇ ਹੱਕ ‘ਚ ਵੋਟ ਨਹੀਂ ਪਾਈ। ਕਿਸਾਨਾਂ ਨੇ ਵੀ ਉਹਨਾਂ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਹੈ। ਇਹ ਤਸਵੀਰਾਂ ਅੰਬਾਲਾ ਦੀਆਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ‘ਚ ਕਿਸਾਨ ਭਾਜਪਾ ਵਿਧਾਇਕ ਅਸੀਮ ਗੋਇਲ ਦੇ ਘਰ ਦਾ ਘਿਰਾਓ ਕਰੀ ਬੈਠੇ ਹਨ ਅਤੇ ਉਹਨਾਂ ਵੱਲੋਂ ਅਸੀਮ ਗੋਇਲ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪ੍ਰਦਰਸ਼ਨ ਦੌਰਾਨ ਪਾਣੀ ਦੀਆਂ ਬੁਛਾੜਾਂ ਬੰਦ ਕਰਨ ਵਾਲੇ ਨਵਦੀਪ ਸਿੰਘ ਨੇ ਭਾਜਪਾ ਵਿਧਾਇਕ ਅਸੀਮ ਗੋਇਲ ਨੂੰ ਕਿਸੇ ਇੱਕ ਪਿੰਡ ‘ਚ ਪ੍ਰੋਗਰਾਮ ਕਰ ਕੇ ਦਿਖਾਉਣ ਦਾ ਖੁੱਲ੍ਹਾ ਚੈਲੰਜ ਦਿੱਤਾ। ਨਾਲ ਹੀ ਉਸ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਉਹਨਾਂ ਨੂੰ ਕੋਈ ਕਿਸਾਨ ਨਾ ਕਹੇ।

ਦੱਸ ਦਈਏ ਕਿ ਬੀਤੇ ਕੱਲ੍ਹ ਹਰਿਆਣਾ ਵਿਧਾਨ ਸਭਾ ‘ਚ ਕਾਂਗਰਸ ਵੱਲੋਂ ਲਿਆਂਦੇ ਬੇਭਰੋਸਗੀ ਮਤੇ ਵਿਰੁੱਧ ਵੋਟ ਦੇ ਕੇ ਖੱਟਰ ਸਰਕਾਰ ਨੂੰ ਬਚਾਉਣ ਵਾਲੇ ਕੁਝ ਵਿਧਾਇਕ ਨਵੀਂ ਮੁਸੀਬਤ ਵਿੱਚ ਘਿਰ ਗਏ ਹਨ। ਜਿਹਨਾਂ ਵਿੱਚ ਅਸੀਮ ਗੋਇਲ ਦਾ ਨਾਮ ਵੀ ਸ਼ਾਮਿਲ ਹੈ।

ਉਹਨਾਂ ਵੱਲੋਂ ਵੀ ਵਿਧਾਨ ਸਭਾ ‘ਚ ਕਿਸਾਨਾਂ ਦੀ ਬਜਾਏ ਖੱਟਰ ਸਰਕਾਰ ਨੂੰ ਬਚਾਉਣ ਲਈ ਆਪਣੀ ਵੋਟ ਦਿੱਤੀ ਗਈ ਜਿਸ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਇ੍ਹਨਾਂ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ ਅਤੇ ਕਿਸਾਨਾਂ ਨੇ ਹਰਿਆਣਾ ‘ਚ ਭਾਜਪਾ ਵਿਧਾਇਕਾਂ ਦਾ ਜ਼ਬਰਦਸਤ ਵਿਰੋਧ ਕਰਕੇ ਮੋਰਚੇ ਦੇ ਐਲਾਨ ‘ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ।  

Click to comment

Leave a Reply

Your email address will not be published. Required fields are marked *

Most Popular

To Top