News

ਭਾਜਪਾ ਅੱਜ ਜਾਰੀ ਕਰੇਗੀ ਅਪਣਾ ਘੋਸ਼ਣਾ ਪੱਤਰ, ਹੋ ਸਕਦੇ ਨੇ ਕਈ ਵੱਡੇ ਐਲਾਨ

ਭਾਜਪਾ ਅੱਜ ਬੰਗਾਲ ਚੋਣਾਂ ਨੂੰ ਲੈ ਕੇ ਅਪਣਾ ਘੋਸ਼ਣਾ ਪੱਤਰ ਜਾਰੀ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲਕਾਤਾ ਵਿੱਚ ਪਾਰਟੀ ਦਾ ਘੋਸ਼ਣਾ ਪੱਤਰ ਜਾਰੀ ਕਰਨਗੇ। ਬੰਗਾਲ ਦੀ ਜਨਤਾ ਦਾ ਦਿਲ ਜਿੱਤਣ ਲਈ ਭਾਜਪਾ ਨੇ ਖਾਸ ਰਣਨੀਤੀ ਤਿਆਰ ਕੀਤੀ ਹੈ। ਘੋਸ਼ਣਾ ਪੱਤਰ ਵਿੱਚ ਉੱਤਰ ਬੰਗਾਲ ਅਤੇ ਜੰਗਲ ਮਹਿਲ ਲਈ ਵੀ ਵਿਸ਼ੇਸ਼ ਵਾਅਦੇ ਕੀਤੇ ਜਾਣ ਦੀ ਸੰਭਾਵਨਾ ਹੈ।

ਅਮਿਤ ਸ਼ਾਹ ਦੀ ਰੈਲੀ ਵਿੱਚ ਸ਼ੁਵੇਂਦੁ ਅਧਿਕਾਰੀ ਦੇ ਪਿਤਾ ਟੀਐਮਸੀ ਸੰਸਦ ਮੈਂਬਰ ਸ਼ਿਸ਼ਿਰ ਅਧਿਕਾਰੀ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਨਾਰਥ ਬੰਗਾਲ ਅਤੇ ਖਾਸ ਕਰ ਕੇ ਜੰਗਲਮਹਿਲ ਲਈ ਵੀ ਵਿਸ਼ੇਸ਼ ਵਾਅਦੇ ਕੀਤੇ ਜਾ ਸਕਦੇ ਹਨ। ਨਾਰਥ ਬੰਗਾਲ ਅਤੇ ਖਾਸ ਕਰ ਕੇ ਜੰਗਲਮਹਿਲ ਹੀ ਉਹ ਖੇਤਰ ਹਨ ਜਿਸ ਨੇ ਭਾਜਪਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਅਹਿਸਾਸ ਕਰਵਾਇਆ ਕਿ ਉਹ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ TMC ਨੂੰ ਪਛਾੜ ਸਕਦੀ ਹੈ।

ਭਾਜਪਾ ਦੇ ਘੋਸ਼ਣਾ ਪੱਤਰ ਵਿੱਚ ਟੀਐਮਸੀ ਦੇ ਮੁਕਾਬਲੇ ਕਈ ਨਵੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਬੰਗਾਲ ਵਿੱਚ ਹੋਈ ਭਾਜਪਾ ਵਰਕਰਾਂ ਦੀ ਹੱਤਿਆ ਖਿਲਾਫ਼ ਭਾਜਪਾ ਕੋਈ ਨਾ ਕੋਈ ਕਦਮ ਜ਼ਰੂਰ ਚੁੱਕੇਗੀ। ਭਾਜਪਾ ਅਕਸਰ ਮਮਤਾ ਸਰਕਾਰ ’ਤੇ ਬੰਗਾਲ ਵਿੱਚ ਪੀਐਮ ਕਿਸਾਨ ਯੋਜਨਾ, ਆਯੂਸ਼ਮਾਨ ਭਾਰਤ ਸਮਾਰਟ ਸਿਟੀ ਮਿਸ਼ਨ, ਸਵੱਛਤਾ ਸਰਵੇ ਵਰਗੀਆਂ ਕੇਂਦਰ ਦੀਆਂ ਯੋਜਨਾਵਾਂ ਨੂੰ ਰੋਕਣ ਲਈ ਇਲਜ਼ਾਮ ਲਗਾਉਂਦੀ ਰਹੀ ਹੈ।

ਅਜਿਹੇ ਵਿੱਚ ਭਾਜਪਾ ਉਹਨਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦਾ ਵਾਅਦਾ ਕਰ ਸਕਦੀ ਹੈ। ਇਸ ਤੋਂ ਇਲਾਵਾ ਬੰਗਾਲ ਵਿੱਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੀ ਘੋਸ਼ਣਾ ਪੱਤਰ ਵਿੱਚ ਜਗ੍ਹਾ ਮਿਲ ਸਕਦੀ ਹੈ। ਇਸ ਵਿੱਚ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਤ ਕਰਨ ਅਤੇ ਕਿਸੇ ਵੀ ਸਥਿਤੀ ਵਿੱਚ ਸੋਧ ਨਾਗਰਿਕਤਾ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰੀ ਨੂੰ ਲਾਗੂ ਨਹੀਂ ਹੋਣ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਉੱਥੇ ਹੀ ਮਮਤਾ ਬੈਨਰਜੀ ਨੇ ਕਿਹਾ ਕਿ, “ਅਗਲੇ ਪੰਜ ਸਾਲਾਂ ਵਿੱਚ ਉਹ 10 ਲੱਖ ਐਮਐਸਐਮਈ ਇਕਾਈਆਂ ਅਤੇ 2000 ਨਵੀਆਂ ਵੱਡੀਆਂ ਉਦਯੋਗਿਕ ਫੈਕਟਰੀਆਂ ਲਗਾਉਣਗੇ। ਉਹ ਸਾਰੀਆਂ ਜਾਤੀਆਂ ਨੂੰ ਵਿਸ਼ੇਸ਼ ਦਰਜਾ ਦੇਣ ਲਈ ਇਕ ਟਾਸਕ ਫੋਰਸ ਤਿਆਰ ਕਰਨਗੇ।”

Click to comment

Leave a Reply

Your email address will not be published. Required fields are marked *

Most Popular

To Top