News

ਭਾਜਪਾ ਅੱਜ ਕਰੇਗੀ 5 ਸੂਬਿਆਂ ਲਈ ਉਮੀਦਵਾਰਾਂ ਦੇ ਐਲਾਨ, ਬੰਗਾਲ ’ਤੇ ਫੋਕਸ

ਭਾਰਤੀ ਜਨਤਾ ਪਾਰਟੀ ਐਤਵਾਰ ਨੂੰ ਬੰਗਾਲ ਸਮੇਤ 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਸਕਦੀ ਹੈ। ਪਾਰਟੀ ਦਾ ਮੁੱਖ ਫੋਕਸ ਬੰਗਾਲ ’ਤੇ ਹੀ ਰਹੇਗਾ। ਦਿੱਲੀ ਵਿੱਚ ਬੰਗਾਲ  ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਦੀ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਬੁਲਾਈ ਗਈ।

ਭਾਜਪਾ ਦਫ਼ਤਰ ਵਿੱਚ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਮੁੱਖੀ ਜੇ ਪੀ ਨੱਡਾ, ਦਿਲੀਪ ਘੋਸ਼, ਕੈਲਾਸ਼ ਵਿਜੈਵਰਗੀਆ ਸਮੇਤ ਹੋਰ ਕਈ ਆਗੂ ਸ਼ਾਮਲ ਹੋਏ ਹਨ। ਖ਼ਬਰ ਇਹ ਵੀ ਹੈ ਕਿ ਇਸ ਬੈਠਕ ਵਿੱਚ ਬੰਗਾਲ ਲਈ ਦੂਜੀ ਸੂਚੀ ’ਤੇ ਚਰਚਾ ਕੀਤੀ ਗਈ ਹੈ। ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਉਹਨਾਂ ਨੇ ਬੰਗਾਲ ਦੀਆਂ ਚੋਣਾਂ ਦੇ ਸ਼ੁਰੂਆਤੀ 2 ਪੜਾਵਾਂ ਲਈ ਉਮੀਦਵਾਰ ਤੈਅ ਕਰ ਲਏ ਹਨ।

ਇਸ ਤੋਂ ਬਾਅਦ ਉਹ ਅਗਲੇ 3 ਪੜਾਵਾਂ ਦੇ ਉਮੀਦਵਾਰਾਂ ਬਾਰੇ ਚਰਚਾ ਕਰਨਗੇ। ਕੇਰਲ ਵਿੱਚ ਭਾਜਪਾ ਕੁੱਲ 115 ਸੀਟਾਂ ’ਤੇ ਚੋਣ ਲੜੇਗੀ। ਬਾਕੀ ਦੀਆਂ 25 ਸੀਟਾਂ ’ਤੇ ਸਹਿਯੋਗੀ ਦਲ ਦੇ ਉਮੀਦਵਾਰ ਅਪਣੀ  ਕਿਸਮਤ ਅਜ਼ਮਾਉਣਗੇ। ਕੇਰਲ ਭਾਜਪਾ ਪ੍ਰਧਾਨ ਸੁਰਿੰਦਰ ਨੇ ਸੀਈਸੀ ਦੀ ਬੈਠਕ ਤੋਂ ਬਾਅਦ ਇਹ ਗੱਲ ਕਹੀ ਹੈ। ਉਹਨਾਂ ਕਿਹਾ ਕਿ ਅੱਜ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋ ਸਕਦਾ ਹੈ।

ਇਸ ਵਾਰ ਪੱਛਮੀ ਬੰਗਾਲ ਵਿਚ ਕੁੱਲ 294 ਸੀਟਾਂ ‘ਤੇ 8 ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਸ਼ੁਰੂਆਤੀ ਪੜਾਅ ਵਿੱਚ ਵੋਟਿੰਗ 27 ਮਾਰਚ ਨੂੰ ਹੋਵੇਗੀ। ਇਨ੍ਹਾਂ ਵੋਟਾਂ ਤੋਂ ਬਾਅਦ 1, 6, 10, 17, 22, 26 ਅਤੇ 29 ਨੂੰ ਵੋਟਾਂ ਪੈਣੀਆਂ ਹਨ ਜਦਕਿ ਨਤੀਜੇ ਦੂਜੇ ਰਾਜਾਂ ਦੇ ਨਾਲ ਹੀ 2 ਮਈ ਨੂੰ ਆਉਣਗੇ। ਭਾਜਪਾ ਵੱਲੋਂ ਨੰਦੀਗ੍ਰਾਮ ਤੋਂ ਸ਼ੁਭਿੰਦਰ ਅਧਿਕਾਰੀ  ਨੂੰ ਟਿਕਟ ਦਿੱਤੀ ਗਈ ਹੈ। ਇੱਥੋਂ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਮੈਦਾਨ ਵਿੱਚ ਹਨ।

Click to comment

Leave a Reply

Your email address will not be published.

Most Popular

To Top