ਭਾਈ ਲੌਂਗੋਵਾਲ ਦੇ ਬਿਆਨ ਦੀ ਭਾਈ ਮਾਝੀ ਨੇ ਕੀਤੀ ਸਖ਼ਤ ਨਿੰਦਾ

328 ਸਰੂਪਾਂ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਸਿੱਖ ਜੱਥੇਬੰਦੀਆਂ ਵੱਲੋਂ 41 ਦਿਨਾਂ ਤੋਂ ਦਰਬਾਰ ਸਾਹਿਬ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਦੌਰਾਨ ਇੱਕ ਵਾਰ ਫਿਰ ਤੋਂ ਸਿੱਖ ਜੱਥੇਬੰਦੀਆਂ ਦੀ ਟਾਸਕ ਫੋਰਸ ਨਾਲ ਖੂਨੀਂ ਝੜਪ ਹੋਈ। ਇਸ ਝੜਪ ਨੂੰ ਲੈ ਕਿ ਜ਼ਖਮੀ ਸਿੰਘਾਂ ਵੱਲੋਂ ਸ਼੍ਰੋਮਣੀ ਕਮੇਟੀ ‘ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ।

ਉਹਨਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਧਰਨਾ ਦੇ ਰਹੇ ਨੌਜਵਾਨਾਂ ਨੂੰ ਘਸੀਟ ਕੇ ਅੰਦਰ ਲਿਜਾਇਆ ਗਿਆ ਅਤੇ ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕਰ ਕੇ ਕੁੱਟਮਾਰ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਿਸੇ ਨੂੰ ਵੀ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਨਾ ਦੇਣ ਦੇ ਬਿਆਨ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖੀ ਦਰਬਾਰ-ਏ-ਖਾਲਸਾ ਨੇ ਕਿਹਾ ਕਿ ਬਾਦਲਾਂ ਦੇ ਲਿਫ਼ਾਫ਼ੇ ਵਿਚੋਂ ਨਿਕਲਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਿੱਖ ਇਤਿਹਾਸ ਤੋਂ ਅਣਜਾਣ ਹਨ।
ਜਦੋਂ ਨਰੈਣੂ ਵਰਗੇ ਮਹੰਤਾਂ ਨੇ ਇਤਿਹਾਸਿਕ ਗੁਰਧਾਮਾਂ ਤੇ ਮਰਿਆਦਾ ਉਲਟ ਕੰਮ ਕਰਨੇ ਸ਼ੁਰੂ ਕੀਤੇ ਸਨ ਤਾਂ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲ ਵਰਗੇ ਗੁਰਸਿੱਖਾਂ ਨੇ ਸ਼ਾਂਤਮਈ ਰੋਸ ਜਤਾਉਂਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ। ਫਿਰ ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਹਥਿਆਰਬੰਦ ਸਿੱਖਾਂ ਦਾ ਜਥਾ ਵੀ ਨਨਕਾਣਾ ਸਾਹਿਬ ਪਹੁੰਚਿਆ ਸੀ ਤੇ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਵਾਏ ਸਨ।
ਉਹਨਾਂ ਅੱਗੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਸੱਟਾਂ ਮਾਰਨ ਦਾ ਬਹਾਨਾ ਬਣਾ ਕੇ ਸਰੂਪਾਂ ਦਾ ਹਿਸਾਬ ਪੁੱਛਣ ਵਾਲੇ ਵਿਅਕਤੀਆਂ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਉਂ ਡਰ ਰਹੇ ਹਨ। ਸਿੱਖ ਸ਼੍ਰੋਮਣੀ ਕਮੇਟੀ ਤੋਂ 328 ਪਾਵਨ ਸਰੂਪਾਂ ਦਾ ਹਿਸਾਬ ਮੰਗਦੇ ਰਹਿਣਗੇ।
