Punjab

ਭਗਵੰਤ ਮਾਨ ਸੀਐਮ ਨੂੰ ਲੈ ਕੇ ਅਜਿਹਾ ਬੋਲਣਾ ਸ਼ੁਰੂ ਹੋਏ ਕਿ ਫੇਰ ਨਾ ਹੋਏ ਚੁੱਪ, ਸਾਰੇ ਦੇਖਦੇ ਰਹਿ ਗਏ ਮੂੰਹ ਵੱਲ

 ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦੇਸ਼ਧ੍ਰੋਹੀ ਕਹਿਣ ‘ਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦਾ ਗੁੱਸਾ ਘੱਟਣ ਦਾ ਨਾਮ ਹੀ ਨਹੀਂ ਲੈ ਰਿਹਾ। ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਨੂੰ ਇਸ ਦਾ ਮੋੜਵਾਂ ਜਵਾਬ ਦਿੱਤਾ ਹੈ। ਭਗਵੰਤ ਮਾਨ ਨੇ ਇਲਜ਼ਾਮ ਲਾਏ ਹਨ ਕਿ 3 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਘਰ ‘ਚ ਹੀ ਇਕਾਂਤਵਾਸ ਹੋਏ ਹਨ। ਪਰ ਆਮ ਆਦਮੀ ਪਾਰਟੀ ਵੱਲੋਂ ਆਕਸੀਮੀਟਰ ਵੰਡਣ ‘ਤੇ ਮੁੱਖ ਮੰਤਰੀ ਜ਼ਰੂਰ ਜਾਗ ਗਏ, ਇੱਥੋਂ ਤੱਕ ਕੇ ਭਗਵੰਤ ਮਾਨ ਵੱਲੋਂ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਪੰਜਾਬ ਦੇ ਸਾਰੇ ਫੈਸਲੇ ਉਹਨਾਂ ਦੀ ਦੋਸਤ ਅਰੂਸਾ ਆਲਮ ਵੱਲੋਂ ਕੀਤੇ ਜਾਂਦੇ ਹਨ।

ਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਲੰਮੇ ਹੱਥੀਂ ਲਿਆ। ਉਹਨਾਂ ਕਿਹਾ ਕਿ ਜਿਹੜੀ ਕਾਂਗਰਸ ਸਰਕਾਰ ਨੂੰ 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਦੀ ਕੀਮਤ ਨਹੀਂ ਪਤਾ, ਉਸ ਦੇ ਪ੍ਰਧਾਨ ਨੂੰ ਆਕਸੀਮੀਟਰਾਂ ਦੀ ਕੀਮਤ ਕਿਵੇਂ ਪਤਾ ਹੋ ਸਕਦੀ ਹੈ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਘਬਰਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜੇ ਕੈਪਟਨ ਅਮਰਿੰਦਰ ਸਿੰਘ ‘ਆਪ’ ਵੱਲੋਂ ਦਿੱਤੇ ਹਲੂਣੇ ਨਾਲ ਜਾਗ ਹੀ ਗਏ ਹਨ ਤਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਸਖ਼ਤ ਕਾਰਵਾਈ ਕਰਨ।

SGPC ਵੱਲੋਂ 328 ਸਰੂਪ ਮਾਮਲੇ ‘ਚ ਯੂ-ਟਰਨ ਲੈਣ ‘ਤੇ ਬੋਲੇ ਭਾਈ ਢਪਾਲੀ, ਭਾਈ ਲੌਂਗੋਵਾਲ ਨੂੰ ਦੱਸਿਆ ਕੌਮ ਦੇ ਗੱਦਾਰ

ਭਗਵੰਤ ਮਾਨ ਵੱਲੋਂ ਜਿੱਥੇ ਪੰਜਾਬ ‘ਚ ਰਾਤ ਨੂੰ ਲਾਏ ਗਏ ਲਾਕਡਾਊਨ ਨੂੰ ਨਜਾਇਜ਼ ਠਹਿਰਾਇਆ ਗਿਆ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਤੋਂ ਅਰੂਸਾ ਆਲਮ ਦਾ ਪੰਜਾਬ ‘ਚ ਸਟੇਟਸ ਕੀ ਹੈ ਉਸ ਨੂੰ ਜਨਤਕ ਕਰਨ ਦੀ ਮੰਗ ਕੀਤੀ ਗਈ। ਇੱਥੋਂ ਤੱਕ ਕੇ ਉਹਨਾਂ ਵੱਲੋਂ ਵਿਦੇਸ਼ੀ ਨਾਗਰਿਕ ਅਰੂਸਾ ਆਲਮ ਦੇ ਮੁੱਦੇ ਨੂੰ ਪਾਰਲੀਮੈਂਟ ‘ਚ ਲਿਜਾਣ ਦੀ ਗੱਲ ਵੀ ਆਖੀ। ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕੈਪਟਨ ਸਰਾਕਰ ਨੂੰ ਘੇਰਨ ਦੇ ਯਤਨ ਕੀਤੇ ਜਾ ਰਹੇ ਹਨ। ਭਾਵੇਂ ਕਿ ਉਹ ਕੈਬਨਿਟ ਮੰਤਰੀ ਧਰਮਸੋਤ ਦੇ ਅਸਤੀਫ਼ੇ ਦਾ ਮਾਮਲਾ ਹੋਵੇ ਜਾਂ ਫਿਰ ਵਿਦੇਸ਼ੀ ਮਹਿਮਾਨਾਂ ਦਾ ਮਾਮਲਾ। ਫਿਲਹਾਲ ਹੁਣ ਦੇਖਣ ਇਹ ਹੋਵੇਗਾ ਕਿ ਮਾਨ ਵੱਲੋਂ ਕੀਤੇ ਗਏ ਸਾਰੇ ਸਵਾਲਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਕੀ ਪ੍ਰਤੀਕਰਮ ਆਉਦਾਂ ਹੈ।

Click to comment

Leave a Reply

Your email address will not be published. Required fields are marked *

Most Popular

To Top