News

ਭਗਵੰਤ ਮਾਨ ਸਰਕਾਰ ਦੀ ਪਹਿਲੀ ਬੈਠਕ ਹੋਈ ਖ਼ਤਮ, ਹੋ ਸਕਦਾ ਹੈ ਕੋਈ ਵੱਡਾ ਐਲਾਨ

ਪੰਜਾਬ ‘ਚ ਨਵੀਂ ਬਣੀ ਭਗਵੰਤ ਮਾਨ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ‘ਚ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਬੈਠਕ ਜੋ ਤਕਰੀਬਨ 2 ਵਜੇ ਸ਼ੁਰੂ ਹੋਈ ਦੱਸੀ ਜਾ ਰਹੀ ਹੈ ਉਹ ਹੁਣ ਖ਼ਤਮ ਹੋ ਚੁੱਕੀ ਹੈ। ਇਸ ਬੈਠਕ ਤੋਂ ਉਮੀਦ ਲਾਈ ਜਾ ਰਹੀ ਹੈ ਕਿ ਸਰਕਾਰ ਕੋਈ ਵੱਡਾ ਐਲਾਨ ਕਰ ਸਕਦੀ ਹੈ।

Image

ਦੱਸ ਦਈਏ ਕਿ ਅੱਜ ਮੰਤਰੀ ਮੰਡਲ ਵਿੱਚ ਕੁੱਲ 10 ਵਿਧਾਇਕ ਸ਼ਾਮਲ ਹੋਏ ਹਨ।

ਇਹਨਾਂ ਵਿਧਾਇਕਾਂ ਨੂੰ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਸਹੁੰ ਚੁਕਾਈ ਹੈ। ਇਸ ਤੋਂ ਬਾਅਦ ਸਾਰੇ ਨਵੇਂ ਮੰਤਰੀਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਹਨ।

Click to comment

Leave a Reply

Your email address will not be published.

Most Popular

To Top