ਭਗਵੰਤ ਮਾਨ ਸਰਕਾਰ ਕੇਂਦਰ ਦੇ ਦਬਾਅ ਹੇਠ ਐਸਵਾਈਐਲ ਬਣਾਉਣ ਦੀ ਤਿਆਰੀ ਕਰ ਰਹੀ: ਰਾਜੇਵਾਲ

 ਭਗਵੰਤ ਮਾਨ ਸਰਕਾਰ ਕੇਂਦਰ ਦੇ ਦਬਾਅ ਹੇਠ ਐਸਵਾਈਐਲ ਬਣਾਉਣ ਦੀ ਤਿਆਰੀ ਕਰ ਰਹੀ: ਰਾਜੇਵਾਲ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਪਾਣੀ ਖ਼ਤਮ ਹੋਣ ਜਾ ਰਿਹਾ ਹੈ ਜਦਕਿ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਦੇ ਦਬਾਅ ਹੇਠ ਅੰਦਰ ਖਾਤੇ ਐਸਵਾਈਐਲ ਬਣਾਉਣ ਲਈ ਤਿਆਰ ਬੈਠੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।

May be an image of text that says 'ਪੰਜ ਕਿਸਾਨ ਜਥੇਬੰਦੀਆਂ ਦਾ ਪੰਜਾਬ ਦੇ ਪਾਣੀਆਂ ਤੇ ਸੰਮੇਲਨ ਮੁੱਖ ਬੁਲਾਰੇ: ਸ: ਬਲਬੀਰ ਸਿੰਘ ਰਾਜੇਵਾਲ ਡਾ: ਧਰਮਵੀਰ ਗਾਂਧੀ ਐਡਵੋਕੇਟ ਆਰ. ਐਸ. ਬੈਂਸ ਗਿਆਨੀ ਕੇਵਲ ਸਿੰਘ ਸ: ਸੁਖਦੇਵ ਸਿੰਘ (ਸੀਨੀਅਰ ਪੱਤਰਕਾਰ) ਕਾਹਨ ਸਿੰਘ ਪੰਨੂ (ਰਿਟਾਇਡ ਆਈ. ਏ.ਐਸ.) ਮਿਤੀ: 24 ਨਵੰਬਰ 2022, ਸਮਾਂ: 10:30 ਵਜੇ ਸਥਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਪਲਾਟ ਨੰ: 1, ਸੈਕਟਰ 28 ਏ, ਚੰਡੀਗੜ੍ਹ'

ਪਾਣੀਆਂ ਦੇ ਮੁੱਦੇ ਤੇ ਮੋਰਚਾ ਲਾਇਆ ਜਾਵੇਗਾ ਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨ ਦਿੱਤਾ ਜਾਵੇਗਾ। ਦੱਸ ਦਈਏ ਕਿ ਕਿਸਾਨ ਯੂਨੀਅਨ ਰਾਜੇਵਾਲ ਦੀ ਪੰਜਬ ਦੀ ਮੀਟਿੰਗ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿੱਚ ਜੱਥੇਬੰਦੀ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ।

ਇਸ ਵਿੱਚ 30 ਦਸੰਬਰ ਤੋਂ ਪਾਣੀਆਂ ਦੇ ਮੁੱਦੇ ਤੇ ਮੋਰਚਾ ਲਾਉਣ ਸਬੰਧੀ ਸਮੀਖਿਆ ਤੇ ਚਰਚਾ ਕੀਤੀ ਗਈ। ਇਸ ਦੌਰਾਨ ਫ਼ੈਸਲਾ ਹੋਇਆ ਕਿ ਇਸ ਮੋਰਚੇ ਸਬੰਧੀ ਲੋਕਾਂ ਤੇ ਆਮ ਸ਼ਹਿਰੀਆਂ ਨੂੰ ਜਾਗਰੂਕ ਕਰਨ ਲਈ 24 ਨਵੰਬਰ ਨੂੰ ਚੰਡੀਗੜ੍ਹ 28 ਨੂੰ ਜਲੰਧਰ ਤੇ 30 ਨੂੰ ਬਠਿੰਡਾ ਵਿੱਚ ਸੈਮੀਨਾਰ ਕੀਤੇ ਜਾਣਗੇ। ਇਸ ਵਿੱਚ ਪਾਣੀਆਂ ਦੇ ਮਾਹਿਰ ਸੈਮੀਨਾਰ ਨੂੰ ਸੰਬੋਧਨ ਕਰਨਗੇ।

ਇਹ ਵੀ ਫ਼ੈਸਲਾ ਕੀਤਾ ਗਿਆ ਕਿ 2 ਤੋਂ 15 ਦਸੰਬਰ ਤੱਕ ਸਾਰੇ ਜ਼ਿਲ੍ਹੇ ਆਪੋ ਆਪਣੇ ਪਿੰਡਾਂ ਵਿੱਚ ਝੰਡਾ ਮਾਰਚ ਕਰਨਗੇ ਤੇ ਲੋਕਾਂ ਨੂੰ 30 ਦਸੰਬਰ ਦੇ ਮੋਰਚੇ ਲਈ ਪ੍ਰੇਰਿਤ ਕਰਨਗੇ। ਇਸ ਦੌਰਾਨ ਇਹ ਵੀ ਫ਼ੈਸਲਾ ਹੋਇਆ ਕਿ 30 ਦਸੰਬਰ ਨੂੰ 12 ਵਜੇ ਤੱਕ ਟਰੈਕਟਰ ਟਰਾਲੀਆਂ ਤੇ ਲੰਗਰ ਦਾ ਸਮਾਨ ਲੈ ਕੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਵਿਖੇ ਇਕੱਠੇ ਹੋਣਗੇ ਅਤੇ ਚੰਡੀਗੜ੍ਹ ਨੂੰ ਕੂਚ ਕਰਨਗੇ।

Leave a Reply

Your email address will not be published.