Punjab

ਭਗਵੰਤ ਮਾਨ ਵਾਲੇ ਰੂਪ ’ਚ ਆਏ ਸੁਖਬੀਰ ਬਾਦਲ, ਲਾ ਲਿਆ SDM ਨੂੰ ਫੋਨ, ਕਹਿੰਦੇ ਸਮਝ ਕੀ ਰੱਖਿਆ ਤੁਸੀਂ, ਜੇ ਨਾ ਹੋਇਆ ਇਹ ਕੰਮ ਤਾਂ….?

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਹੜ੍ਹ ਪੀੜਤ ਪਿੰਡਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਪੀੜਤ ਲੋਕਾਂ ਦਾ ਦੁੱਖ ਸੁਣਿਆ। ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਤੇ ਨਾਲ ਹੀ ਮੌਕੇ ਤੇ ਐਸ.ਡੀ.ਐਮ ਨੂੰ ਫੌਨ ਲਾ ਕੇ ਸਵਾਲਾਂ ਦੀ ਝੜੀ ਲਗਾ ਦਿੱਤੀ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਉਨ੍ਹਾਂ ਵੱਲੋਂ ਪਿੱਛਲੇ 3 ਸਾਲਾਂ ਤੋਂ ਪੰਜਾਬ ਦੀਆਂ ਡ੍ਰੇਨਾਂ ਨੂੰ ਸਾਫ ਨਹੀਂ ਕਰਵਾਇਆ।

ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਵੱਲੋਂ ਸਿਮਰਜੀਤ ਬੈਂਸ ਤੇ ਮਾਮਲਾ ਦਰਜ, ਸਿਵਲ ਸਰਜਨ ਦੀ ਸ਼ਿਕਾਇਤ ’ਤੇ ਕੀਤੀ ਗਈ ਕਾਰਵਾਈ

ਜਿਸ ਦੇ ਚਲਦੇ ਇਸ ਦਾ ਖਾਮਿਯਾਜ਼ਾ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਤੇ ਪੀੜਤਾਂ ਨੂੰ 20 ਤੋਂ 25 ਹਜ਼ਾਰ ਰੁਪਏ ਮੁਆਫਾ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਹਲਕੇ ‘ਚ ਜਿੱਥੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹ ਗਿਆ ਅਤੇ ਉੱਥੇ ਹੀ ਲੋਕ ਸੜਕਾਂ ‘ਤੇ ਉੱਤਰਨ ਲਈ ਮਜ਼ਬੂਰ ਹੋ ਗਏ। ਇੱਥੋਂ ਤੱਕ ਕਿ ਪੀੜਤ ਕਿਸਾਨਾਂ ਦੀਆਂ ਕਰੀਬ 50 ਹਜ਼ਾਰ ਏਕੜ ਫਸਲ ਤਬਾਹ ਹੋ ਗਈ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਵੱਲੋਂ ਪੀੜਤਾਂ ਦੀ ਮੱਦਦ ਕਰਨ ਦਾ ਕੀਤਾ ਗਿਆ ਦਾਅਵਾ ਕਦੋਂ ਤੱਕ ਸਿਰੇ ਚੜਦਾ ਹੈ।

Click to comment

Leave a Reply

Your email address will not be published. Required fields are marked *

Most Popular

To Top