News

ਭਗਵੰਤ ਮਾਨ ਬਣੇ ‘ਆਪ’ ਵਿਧਾਇਕ ਦਲ ਦੇ ਆਗੂ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ  

ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਅਜਿਹੀ ਹਨੇਰੀ ਚੱਲੀ ਕਿ ਵੱਡੇ ਵੱਡੇ ਆਗੂ ਵੀ ਇਸ ਹਨੇਰੀ ਵਿੱਚ ਉੱਡ-ਪੁੱਡ ਗਏ। ਬੰਪਰ ਜਿੱਤ ਤੋਂ ਬਾਅਦ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣੇ ਭਗਵੰਤ ਮਾਨ ਨੂੰ ਆਪ ਦੀ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ। ਵਿਧਾਇਕ ਦਲ ਦੀ ਮੀਟਿੰਗ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਹੰਕਾਰ ਨਾ ਕਰਨ ਦੀ ਅਪੀਲ ਕਰਦਾ ਹਾਂ।

May be an image of 4 people, people sitting, people standing, turban and indoor

ਸਾਨੂੰ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਜਿਹਨਾਂ ਨੇ ਸਾਨੂੰ ਵੋਟ ਨਹੀਂ ਪਾਈ। ਸਾਰੇ ਵਿਧਾਇਕਾਂ ਨੂੰ ਉਹਨਾਂ ਖੇਤਰਾਂ ਵਿਚ ਕੰਮ ਕਰਨਾ ਚਾਹੀਦਾ ਹੈ ਜਿੱਥੋਂ ਉਹ ਚੁਣੇ ਗਏ ਹਨ ਨਾ ਕਿ ਸਿਰਫ ਚੰਡੀਗੜ੍ਹ ਵਿੱਚ ਹੀ ਰਹਿਣ। ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਪੰਜਾਬੀਆਂ ਦੇ ਵਿਧਾਇਕ ਹੋ, ਪੰਜਾਬੀਆਂ ਦੀ ਸਰਕਾਰ ਬਣੀ ਹੈ। ਅੱਜ ਜਦੋਂ ਮੈਂ ਦਿੱਲੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਾਰ ਪਾ ਕੇ ਇੱਕ ਆਦਮੀ ਬੋਲਿਆ ਕਿ ਮਾਨ ਸਾਹਬ, ਸਾਨੂੰ ਕਿਸੇ ਨੇ ਇੱਜ਼ਤ ਨਹੀਂ ਦਿੱਤੀ।

ਅਸੀਂ ਜਿੱਥੇ ਵੋਟਾਂ ਮੰਗੀਆਂ ਹਨ ਉੱਥੇ ਜਾ ਕੇ ਕੰਮ ਕਰਨਾ ਹੈ। ਸਰਕਾਰ ਪਿੰਡਾਂ ਤੋਂ ਤੇ ਵਾਰਡਾਂ ਤੋਂ ਚੱਲੇਗੀ। ਭਗਵੰਤ ਮਾਨ ਨੇ ਕਿਹਾ ਕਿ ਵਿਤਕਰਾ ਨਾ ਕਰੋ, ਅਰਵਿੰਦ ਕੇਜਰੀਵਾਲ ਦਾ ਵੀ ਇਹੀ ਸੰਦੇਸ਼ ਹੈ। ਸਕੂਲ, ਹਸਪਤਾਲ, ਬਿਜਲੀ, ਉਦਯੋਗ, ਅਸੀਂ 17 ਮੰਤਰੀ ਬਣਾ ਸਕਦੇ ਹਾਂ।

ਬਾਕੀ 75 ਜਿਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ, ਮੰਤਰੀ ਦਾ ਕੰਮ ਸਾਰਿਆਂ ਨੇ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਸਾਰੇ ਵੱਡੇ ਚਿਹਰੇ ਹਾਰ ਗਏ ਹਨ। ਤੁਸੀਂ ਵੱਡੇ ਫਰਕ ਨਾਲ ਆਏ ਹੋ।

Click to comment

Leave a Reply

Your email address will not be published.

Most Popular

To Top