ਭਗਵੰਤ ਮਾਨ ਨੇ ਸੰਭਾਲਿਆ ਮੁੱਖ ਮੰਤਰੀ ਦਾ ਅਹੁਦਾ
By
Posted on

ਸਕੱਤਰੇਤ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲ ਲਿਆ ਹੈ। ਭਗਵੰਤ ਮਾਨ ਅੱਜ 16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਉਹਨਾਂ ਨੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਸਹੁੰ ਚੁੱਕੀ ਸੀ। ਇਸ ਦੌਰਾਨ ਉਹਨਾਂ ਕਿਹਾ ਕਿ, ਅੱਜ ਉਹਨਾਂ ਨੇ ਕਿਸੇ ਦੀ ਨਿੰਦਿਆ ਨਹੀਂ ਕਰਨੀ।
ਸਗੋਂ ਪੰਜਾਬ ਦੇ ਲੋਕਾਂ ਨਾਲ ਗੱਲਾਂ ਕਰਨੀਆਂ ਹਨ। ਅਸੀਂ ਕੋਈ ਹੰਕਾਰ ਨਹੀਂ ਕਰਨਾ ਤੇ ਨਾ ਹੀ ਕਿਸੇ ਦੇ ਘਰ ਅੱਗੇ ਲਲਕਾਰਾ ਮਾਰਨਾ। ਸੋਚਿਆ ਸੀ ਕਿ ਕੋਈ ਜ਼ਿੰਮੇਵਾਰੀ ਮਿਲੇ ਤੇ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਹਲਫ ਲਈਏ।

ਅੱਜ ਤੋਂ ਹੀ ਸਰਕਾਰ ਕੰਮ ਕਰਨਾ ਸ਼ੁਰੂ ਕਰੇਗੀ। ਪੰਜਾਬ ਦੇ ਸਕੂਲ ਤੇ ਮੁਹੱਲਾ ਕਲੀਨਿਕ ਇਵੇਂ ਦੇ ਬਣਨਗੇ ਕੇ ਬਾਹਰਲੇ ਮੁਲਕ ਤੋਂ ਲੋਕ ਵੇਖਣ ਆਉਣਗੇ। ਦਿਲਾਂ ਤੇ ਰਾਜ ਕਰਨ ਵਾਲੇ ਹੀ ਹਕੂਮਤ ਕਰਦੇ ਹਨ।
