Punjab

ਭਗਵੰਤ ਮਾਨ ਨੇ ਮੋਦੀ ਸਰਕਾਰ ਖਿਲਾਫ਼ ਖੋਲ੍ਹ ਦਿੱਤਾ ਮੋਰਚਾ, ਟਵੀਟ ਰਾਹੀਂ ਕੱਢੀ ਭੜਾਸ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਪਣੇ ਟਵਿੱਟਰ ਅਕਾਉਂਟ ਤੇ ਮੋਦੀ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਮਾਨ ਨੇ ਭਾਰਤ ਦੀਆਂ ਸਰਕਾਰੀ ਸੰਸਥਾਵਾਂ ਦੇ ਨਿਜੀਕਰਨ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

ਉਹਨਾਂ ਟਵੀਟ ਕੀਤਾ, “ਲੋਕ ਐਵੇਂ ਹੀ ਬੋਲ ਰਹੇ ਹਨ ਕਿ ਸਾਹਿਬ ਨੇ ਰੇਲਵੇ ਵੇਚ ਦਿੱਤਾ, ਏਅਰਪੋਰਟ ਵੇਚ ਦਿੱਤੇ, ਐੱਲ. ਆਈ. ਸੀ. ਵੇਚ ਦਿੱਤੀ, ਬੈਂਕ ਵੇਚ ਦਿੱਤੇ, ਬੀ. ਐਸ. ਐਨ. ਐਲ. ਵੇਚ ਦਿੱਤਾ, ਲਾਲ ਕਿਲਾ ਵੇਚ ਦਿੱਤਾ, ਵਗੈਰਾ ਵਗੈਰਾ… ਉਨ੍ਹਾਂ ਨੂੰ ਕੌਣ ਸਮਝਾਵੇ ਕਿ ਭਾਈ ਸਾਹਿਬ… ਚੋਣ ਕਮਿਸ਼ਨ, ਸੀ. ਬੀ.ਆਈ., ਮੀਡੀਆ, ਨੀਤੀ ਕਮਿਸ਼ਨ, ਫੇਸਬੁੱਕ ਅਤੇ ਕਈ ਸੂਬਿਆਂ ਦੇ ਵਿਧਾਇਕ ਖਰੀਦੇ ਵੀ ਤਾਂ ਹਨ… ਯਾਦ ਰੱਖੋ।”

ਇਹ ਵੀ ਪੜ੍ਹੋ: SBI ਗਾਹਕਾਂ ਨੂੰ ਝਟਕਾ! FD ’ਤੇ ਘਟੀ ਵਿਆਜ਼

ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਮੌਜੂਦਾ ਸਰਕਾਰੀ ਸੰਸਥਾਵਾਂ ਦਾ ਨਿਜੀਕਰਨ ਹੋ ਰਿਹਾ ਹੈ ਜਿਸ ਕਾਰਨ ਕੇਂਦਰ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਨਿਜੀਕਰਨ ਤਹਿਤ ਸਟੇਸ਼ਨ ਬਣਾਏ ਜਾਣ ਅਤੇ ਨਿੱਜੀ ਰੇਲਾਂ ਚਲਾਏ ਜਾਣ ਦੀ ਤਿਆਰੀ ਹੋ ਚੁੱਕੀ ਹੈ ਜਦਕਿ ਦੇਸ਼ ਦੀ ਇਕਲੌਤੀ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਵੀ ਵਿਕਣ ਕਿਨਾਰੇ ਹੈ। ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਲਗਾਉਂਦੇ ਹੋਏ ਉਹਨਾਂ ਵਿਰੁੱਧ ਵਿਅੰਗ ਕੱਸੇ ਹਨ।

Click to comment

Leave a Reply

Your email address will not be published. Required fields are marked *

Most Popular

To Top