News

ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਨੂੰ ‘ਐਲਾਨ ਮੰਤਰੀ’ ਦਾ ਦਿੱਤਾ ਨਾਂ, ਲਾਏ ਖੂਬ ਰਗੜੇ

ਮੁੱਖ ਮੰਤਰੀ ਚੰਨੀ ਨੂੰ ਐਲਾਨ ਮੰਤਰੀ ਕਹਿ ਕੇ ਸੰਬੋਧਨ ਕੀਤਾ ਹੈ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ ਫੇਸਬੁੱਕ ਤੇ ਫੋਟੋਆਂ ਪਾਉਣ ਜਾਂ ਫਿਰ ਲੋਕਾਂ ਨੂੰ ਭਰਮਾਉਣ ਲਈ ਐਲਾਨ ਕਰ ਰਹੇ ਹਨ। ਉਨ੍ਹਾਂ ਰਾਜਾ ਵੜਿੰਗ ਵੱਲੋਂ ਬਾਦਲਾਂ ਦੀਆਂ ਬੱਸਾਂ ਬੈਨ ਕੀਤੇ ਜਾਣ ਅਤੇ ਹਾਈਕੋਰਟ ਵੱਲੋਂ ਉਨ੍ਹਾਂ ਬੱਸਾਂ ਨੂੰ ਰਿਹਾਅ ਕੀਤੇ ਜਾਣ ਨੂੰ ਵੀ ਕਾਂਗਰਸ ਦਾ ਡਰਾਮਾ ਕਰਾਰ ਦਿੱਤਾ ਹੈ।

ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਨੂੰ ਐਲਾਨ ਮੰਤਰੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ, ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ, “ਮੈਨੂੰ ਮੱਝਾਂ ਚੋਣੀਆਂ ਆਉਂਦੀਆਂ ਹਨ ਤੇ ਮੱਝ ਨੂੰ ਟੀਕਾ ਵੀ ਲਾਉਣਾ ਆਉਂਦਾ ਹੈ, ਟੀਕਾ ਤਾਂ ਮੈਂ ਵੀ ਲਾ ਲੈਂਦਾ ਹਾਂ, ਟੀਕਾ ਤਾਂ ਬਹੁਤ ਸਾਰੇ ਪੰਜਾਬੀ ਲਾ ਲੈਂਦੇ ਨੇ, ਫਿਰ ਤਾਂ ਸਾਰਿਆਂ ਨੂੰ ਹੀ ਮੁੱਖ ਮੰਤਰੀ ਬਣਾ ਦਿਓ।”

ਮਾਨ ਨੇ ਇਸ ਦੌਰਾਨ ਬੇਅਦਬੀ ਮਾਮਲਆਂ ਨੂੰ ਲੈ ਕੇ ਕਾਂਗਰਸ ਸਰਕਾਰ, ਕੈਪਟਨ ਅਤੇ ਸੁਖਬੀਰ ਬਾਦਲ ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਕੈਪਟਨ ਹੁਣ ਪੰਜਾਬ ਦੀ ਸੱਤਾ ਤੋਂ ਲਾਂਭੇ ਬੈਠੇ ਹਨ ਅਤੇ ਲੋਕ ਇਨ੍ਹਾਂ ਦੋਵਾਂ ਨੂੰ ਦੇਖ ਕੇ ਵੀ ਰਾਜ਼ੀ ਨਹੀਂ। ਇਹ ਸਭ ਬੇਅਦਬੀਆਂ ਦਾ ਹੀ ਨਤੀਜ਼ਾ ਹੈ। ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਜਲੇਬੀਆਂ ਪਕਾਉਣ ਤੇ ਵੀ ਖੂਬ ਤੰਜ ਕਸੇ ਹਨ।

ਇਸ ਦੇ ਨਾਲ ਭਗਵੰਤ ਮਾਨ ਨੇ ਸੰਸਦ ਵਿੱਚ ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਮਾਨ ਨੇ ਕਿਹਾ ਕਿ ਉਹ ਸਰਕਾਰ ਉੱਪਰ ਦਬਾਅ ਪਾ ਕੇ ਖੇਤੀ ਅੰਦੋਲਨ ਦੌਰਾਨ ਸ਼ਹੀਦ ਹੋਈ ਕਿਸਾਨਾਂ ਨੂੰ ਸੰਸਦ ਅੰਦਰ ਸ਼ਰਧਾਂਜਲੀ ਦਵਾਉਣਗੇ, ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਯਕੀਨ ਪ੍ਰਧਾਨ ਮੰਤਰੀ ਤੋਂ ਉੱਠ ਚੁੱਕਿਆ ਹੈ ਅਤੇ ਇਸੇ ਕਾਰਨ ਕਾਨੂੰਨ ਰੱਦ ਹੋਣ ਦੇ ਬਾਵਜੂਦ ਵੀ ਕਿਸਾਨ ਅੰਦੋਲਨ ਖਤਮ ਕਰਨ ਨੂੰ ਤਿਆਰ ਨਹੀਂ।

Click to comment

Leave a Reply

Your email address will not be published.

Most Popular

To Top