News

ਭਗਵੰਤ ਮਾਨ ਨੇ ਬਿਜਲੀ ਸਮਝੌਤਿਆਂ ’ਤੇ ਕਾਂਗਰਸ ਦੇ ਫਰੋਲੇ ਪੋਤੜੇ, ਨਹੀਂ ਬਖ਼ਸ਼ਿਆ ਨਵਜੋਤ ਸਿੱਧੂ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਕਾਂਗਰਸ ਸਰਕਾਰ ਤੇ ਬਿਜਲੀ ਸਮਝੌਤੇ ਨੂੰ ਲੈ ਕੇ ਕਈ ਇਲਜ਼ਾਮ ਲਾਏ। ਨਾਲ ਹੀ ਉਹਨਾਂ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਨਹੀਂ ਬਖ਼ਸ਼ਿਆ। ਭਗਵੰਤ ਮਾਨ ਨੇ ਕਿਹਾ ਕਿ, “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਕਾਲੀ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਬਾਰੇ ਰਿਵਿਊ ਕਰ ਕੇ ਉਹਨਾਂ ਨੂੰ ਰੱਦ ਕੀਤਾ ਜਾਵੇਗਾ ਪਰ ਇਸ ਸਬੰਧੀ ਕੁੱਝ ਨਹੀਂ ਕੀਤਾ ਗਿਆ।

ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਕਈ ਧਰਨੇ ਵੀ ਦਿੱਤੇ ਹਨ।” ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ, “ਪੰਜਾਬ ਸਰਕਾਰ ਨੇ ਬਿਜਲੀ ਕੰਪਨੀਆਂ ਤੋਂ ਕਰੋੜਾਂ ਰੁਪਿਆਂ ਦਾ ਫੰਡ ਲਿਆ ਹੈ, ਇਸ ਲਈ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਰਹੇ।” ਇਸ ਤੋਂ ਇਲਾਵਾ ਭਗਵੰਤ ਮਾਨ ਨੇ ਅਕਾਲੀ ਦਲ ਵੀ ਨਹੀਂ ਛੱਡਿਆ। ਉਹਨਾਂ ਅਕਾਲੀ ਦਲ ਬਾਰੇ ਕਿਹਾ ਕਿ ਇਹ ਵੀ ਅਪਣਾ ਹਿੱਸਾ ਪਾਉਂਦੇ ਹਨ।

ਮਾਨ ਨੇ ਅੱਗੇ ਕਿਹਾ ਕਿ ਕੈਪਟਨ ਸਾਹਿਬ ਤਾਂ ਹੁਣ ਇਸ ਬਾਰੇ ਕੁੱਝ ਕਰ ਨਹੀਂ ਸਕਦੇ ਪਰ ਉਹ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦੇ ਹਨ ਕਿ ਇਸ ਮੁੱਦੇ ’ਤੇ ਵੀ ਇੱਕ ਟਵੀਟ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ, “ਨਵਜੋਤ ਸਿੱਧੂ ਵੈਸੇ ਰੋਜ਼ ਇੰਨੇ ਟਵੀਟ ਬਿਜਲੀ ਸਮਝੌਤਿਆਂ ਨੂੰ ਲੈ ਕੇ ਕਰਦੇ ਹਨ ਅਤੇ ਹੁਣ ਇੱਕ ਟਵੀਟ ਇਹ ਵੀ ਕਰ ਦੇਣ।” ਉਹਨਾਂ ਸਿੱਧੂ ਨੂੰ ਚੈਲੰਜ ਕਰਦਿਆਂ ਕਿਹਾ ਕਿ, “ਸਿੱਧੂ ਇਹ ਗੱਲ ਯਾਦ ਰੱਖਣ ਕਿ ਇਹ ਟਵੀਟ ਸਿੱਧੂ ਰਾਹੁਲ ਗਾਂਧੀ ਕੋਲ ਜਾਵੇਗਾ।” ਉਹਨਾਂ ਨੇ ਨਵਜੋਤ ਸਿੱਧੂ ਨੂੰ ਕਾਂਗਰਸ ਕੋਲੋਂ ਇਸ ਦਾ ਹਿਸਾਬ ਮੰਗਣ ਲਈ ਵੀ ਕਿਹਾ।   

Click to comment

Leave a Reply

Your email address will not be published.

Most Popular

To Top