Business

ਭਗਵੰਤ ਮਾਨ ਨੇ ਪਾਰਲੀਮੈਂਟ ਵਾਂਗੂ ਆਨਲਾਇਨ ਹੀ ਪੱਟਤੀਆਂ ਧੂੜਾਂ | Bhagwant Mann

ਭਗਵੰਤ ਮਾਨ ਅਕਸਰ ਹੀ ਸੰਸਦ ਵਿਚ ਵਿਰੋਧੀਆਂ ਦੇ ਬਿਆਨਾਂ ਅਤੇ ਇਲਜ਼ਾਮਾਂ ਦਾ ਆਪਣੇ ਹੀ ਤਰੀਕੇ ਨਾਲ ਮੋੜਵਾਂ ਜਵਾਬ ਦਿੰਦੇ ਰਹਿੰਦੇ ਨੇ। ਫੇਰ ਭਾਵੇਂ ਪ੍ਰਧਾਨਮੰਤਰੀ ਨੂੰ ਅਤੇ ਦਿਨਾਂ ਬਾਰੇ ਪੁੱਛਣਾ ਹੋਵੇ ਜਾਂ ਫਿਰ ਪੰਜਾਬ ਦੇ ਕਿਸੇ ਮੁੱਦੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸਣੇ ਹੋਰਨਾਂ ਮੰਤਰੀਆਂ ਨਾਲ ਬਹਿਸ ਬਾਜੀ ਕਰਨੀ ਹੋਵੇ। ਹੁਣ ਭਾਵੇਂ ਕੋਰੋਨਾ ਕਾਰਨ ਸੰਸਦ ਬੰਦ ਹੈਂ। ਪਰ ਭਗਵੰਤ ਮਾਨ ਨੂੰ ਬਾਹਰੀ ਸੂਬੇ ਦੇ ਮੰਤਰੀਆਂ ਤੇ ਸਿਆਸਤਦਾਨਾਂ ਨੂੰ ਆਪਣੇ ਸੋਸ਼ਲ ਮੀਡੀਆ ਰਾਹੀਂ ਤਿੱਖੇ ਜਵਾਬ ਦੇ ਰਹੇ ਨੇ। ਜਿਸ ਤਹਿਤ ਹੁਣ ਭਗਵੰਤ ਮਾਨ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਵਿਧਲਵ ਦੇਵ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਮੁੱਖ ਮੰਤਰੀ ਵਿਧਲਵ ਦੇਵ ਮੁਤਾਬਕ, ਪੰਜਾਬ ਅਤੇ ਹਰਿਆਣਾ ਦੇ ਲੋਕ ਤਕੜੇ ਤਾਂ ਬਹੁਤ ਹੁੰਦੇ ਨੇ ਪਰ, ਉਹਨਾਂ ਦਾ ਦਿਮਾਗ ਘੱਟ ਹੁੰਦਾ ਹੈ। ਜਿਸ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਉਨ੍ਹਾਂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਮਾਂ ਨੇ ਕਿਹਾ ਹੈ ਕਿ ਇਹ ਘੱਟ ਦਿਮਾਗ ਵਾਲੇ ਨੇ, ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ। ਮਾਂ ਨੇ ਸਿੱਖ ਇਤਿਹਾਸ ਬਾਰੇ ਦੱਸਦਿਆਂ ਮੁੱਖ ਮੰਤਰੀ ਵਿਧਲਵ ਦੇਵ ਨੂੰ ਤਾਕੀਦ ਕੀਤੀ ਹੈ ਕੀ ਉਹ ਇਹੋ ਜਿਹੇ ਕਮੈਂਟ ਕਰਨ ਤੋਂ ਪਹਿਲਾਂ ਸਿੱਖ ਇਤਿਹਾਸ ਤੇ ਇਕ ਝਾਤ ਜ਼ਰੂਰ ਮਾਰ ਲੈਣ।

ਭਗਵੰਤ ਮਾਨ ਨੇ ਮੰਗ ਕੀਤੀ ਕਿ ਦੇਸ਼ ਲਈ ਸਰਹੱਦਾਂ ਤੇ ਲੜਨ ਵਾਲਿਆਂ ਲਈ ਅਜਿਹਾ ਬਿਆਨ ਮੁੱਖ ਮੰਤਰੀ ਵਿਧਲਵ ਦੇਵ ਅਤੇ ਭਾਜਪਾ ਦੀ ਸੋਚ ਨੂੰ ਦਰਸਾਉਂਦਾ ਹੈ। ਮਾਂ ਨੇ ਮੰਗ ਕੀਤੀ ਕਿ ਅਜਿਹਾ ਬਿਆਨ ਦੇਣ ਵਾਲੇ ਮੁੱਖ ਮੰਤਰੀ ਵਿਧਲਵ ਦੇਵ ਨੂੰ ਕੇਂਦਰ ਸਰਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰੇ ਅਤੇ ਭਾਜਪਾ ਇਸ ਮਾਮਲੇ ਤੇ ਆਪਣਾ ਪੱਖ ਸਪਸ਼ਟ ਕਰੇ। ਹਾਲਾਂਕਿ ਹੁਣ ਤੱਕ ਦੇ ਮੁੱਖ ਮੰਤਰੀ ਵਿਧਲਵ ਦੇਵ ਦੇ ਅਸਤੀਫੇ ਦੀ ਮੰਗ ਹੁਣ ਉੱਠਣ ਲੱਗੀ ਹੈ। ਪਰ ਦੂਜੇ ਪਾਸੇ ਅਗਰ ਤਲਾ ਵਿੱਚ ਇੱਕ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹਨਾਂ ਦੇ ਬਹੁਤ ਸਾਰੇ ਮਿੱਤਰ ਪੰਜਾਬ ਦੇ ਅਤੇ ਹਰਿਆਣਵੀ ਨੇ। ਅਤੇ ਉਨ੍ਹਾਂ ਮਕਸਦ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਸੀ। ਹੁਣ ਭਾਵੇਂ ਮੁੱਖ ਮੰਤਰੀ ਨੇ ਆਪਣੀ ਗਲਤੀ ਦੀ ਖਿਮਾਂ ਮੰਗ ਲਈ ਏ ਪਰ ਵਿਰੋਧੀ ਧਿਰਾਂ ਇਸ ਮੁਆਫ਼ੀ ਨੂੰ ਮਨਜ਼ੂਰ ਕਰਦਿਆਂ ਹੈ ਜਾਂ ਨਹੀਂ ਇਹ ਦੇਖਣਾ ਲਾਜ਼ਮੀ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top