News

ਭਗਵੰਤ ਮਾਨ ਨੇ ਦੱਸਿਆ ਕਿਵੇਂ ਪੰਜਾਬ ’ਚੋਂ ਟੁੱਟੇਗੀ ਨਸ਼ੇ ਦੀ ਚੇਨ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਚੋਣ ਪ੍ਰਚਾਰ ਛੱਡ ਬੀਤੇ ਦਿਨੀਂ ਪਾਰਲੀਮੈਂਟ ਪਹੁੰਚੇ। ਪਾਰਲੀਮੈਂਟ ਸੈਸ਼ਨ ਵਿੱਚ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਪੰਜਾਬ ਵੱਲੋਂ ਉਹ ਇਕੱਲੇ ਸਨ ਜਦਕਿ ਪੰਜਾਬ ਦੇ ਬਾਕੀ 12 ਪਾਰਲੀਮੈਂਟ ਮੈਂਬਰ ਗੈਰ ਹਾਜ਼ਰ ਸਨ।

ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ 743 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਆਵਾਜ਼ ਚੁੱਕੀ ਹੈ ਪਰ ਕਾਂਗਰਸ ਦੇ ਅੱਠ ਅਤੇ ਅਕਾਲੀ ਦਲ ਤੇ ਭਾਜਪਾ ਦੇ 2 ਐਮਪੀ ਪਾਰਲੀਮੈਂਟ ਵਿੱਚ ਪਹੁੰਚੇ ਹੀ ਨਹੀਂ। ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਆਪ ਵੱਲੋਂ 2 ਮੁਹਿੰਮਾਂ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਡੋਰ-ਟੂ-ਡੋਰ ਡਿਜੀਟਲ ਕੰਪੇਨ ਵੀ ਸ਼ਾਮਲ ਹੈ।

ਜਿਸ ਰਾਹੀਂ ਉਹ ਅਤੇ ਕੇਜਰੀਵਾਲ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਧੀ ਧੂਰੀ ਵਿਖੇ ‘ਲੇਖਾ ਮਾਵਾਂ ਧੀਆਂ ਦਾ’ ਤਹਿਤ ਪ੍ਰੋਗਰਾਮ ਕਰਨਗੇ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਆਪਣੇ ਆਪ ਨੂੰ ਸ਼ੇਰ ਕਹਿੰਦੇ ਹਨ ਪਰ ਉਹਨਾਂ ਦੀ ਆਪਣੀ ਪਾਰਟੀ ਨੇ ਉਹਨਾਂ ਦਾ ਏਜੰਡਾ ਨਹੀਂ ਮੰਨਿਆ ਤੇ ਨਾ ਹੀ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ।

ਉਹਨਾਂ ਕਿਹਾ ਕਿ ਚੰਨੀ ਅਤੇ ਸਿੱਧੂ ਗਰੀਬ ਨਹੀਂ ਹਨ ਪਰ ਲੋਕ ਜ਼ਰੂਰ ਗਰੀਬ ਹਨ ਜਿਹੜੇ ਅਜਿਹੇ ਲੀਡਰਾਂ ਨੂੰ ਚੁਣਦੇ ਹਨ। ਉਹਨਾਂ ਕਿਹਾ ਕਿ ਜਿਹਨਾਂ ਦੇ ਘਰਾਂ ਚੋਂ ਕਰੋੜਾਂ ਰੁਪਿਆ ਮਿਲਦਾ ਹੈ, ਉਹ ਗਰੀਬ ਕਿਵੇਂ ਹੋ ਸਕਦੇ ਹਨ। ਮਾਨ ਨੇ ਕਿਹਾ ਕਿ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ ਹੈ, ਇਸੇ ਲਈ ਉਹ ਪਾਰਲੀਮੈਂਟ ਵਿੱਚ ਪੈਰ ਨਹੀਂ ਪਾਉਂਦੇ। ਉਹਨਾਂ ਨੇ ਭਾਜਪਾ ਨੂੰ ਜੁਮਲਾ ਪਾਰਟੀ ਕਰਾਰ ਦਿੱਤਾ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਸਿਰਫ ਜੁਮਲੇ ਹੀ ਸੁੱਟੇ ਜਾ ਰਹੇ ਹਨ। ਨਸ਼ੇ ਦੇ ਮਾਮਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੇ ਰੀ-ਹੈਬ ਸੈਂਟਰ ਖੋਲ੍ਹੇ ਜਾਣਗੇ, ਫਿਰ ਨਸ਼ੇ ਦੀ ਸਪਲਾਈ ਚੇਨ ਤੋੜੀ ਜਾਵੇਗੀ ਤੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦਾ ਇਲਾਜ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।  

Click to comment

Leave a Reply

Your email address will not be published.

Most Popular

To Top