Punjab

ਭਗਵੰਤ ਮਾਨ ਨੇ ਟਵਿੱਟਰ ’ਤੇ ਕੀਤਾ ਅਜਿਹਾ ਟਵੀਟ, ਭਖਿਆ ਸਿਆਸੀ ਅਖਾੜਾ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਹੱਕ ’ਚ  ਹਾਅ ਦਾ ਨਾਅਰਾ ਮਾਰਿਆ ਹੈ। ਉਹਨਾਂ ਨੇ ਅਪਣੇ ਟਵਿੱਟਰ ਤੇ ਸਿਆਸੀ ਆਗੂਆਂ ਅਤੇ ਕਿਸਾਨਾਂ ਸਬੰਧੀ ਟਵੀਟ ਕੀਤਾ ਹੈ।

ਇਸ ਨਾਲ ਸਿਆਸੀ ਅਖਾੜਾ ਹੋਰ ਭਖਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦੇ ਮੁੱਦੇ ‘ਤੇ ਭਗਵੰਤ ਮਾਨ ਨੇ ਤਿੰਨੇ ਸਿਆਸੀ ਪਾਰਟੀਆਂ ਨੂੰ ਘੇਰਿਆ ਹੈ। ਭਗਵੰਤ ਮਾਨ ਨੇ ਟਵੀਟ ਕੀਤਾ, ”ਕਾਂਗਰਸ ਦੀ ਨਜ਼ਰ…ਟਰੈਕਟਰ ‘ਤੇ, ਭਾਜਪਾ ਦੀ ਨਜ਼ਰ…ਟਰੈਕਟਰ ‘ਤੇ, ਅਕਾਲੀ ਦਲ ਦੀ ਨਜ਼ਰ…ਟਰੈਕਟਰ ‘ਤੇ, ਕਿਸਾਨਾਂ ਦੀ ਨਜ਼ਰ…ਇਨ੍ਹਾਂ ਦੇ ਦੋਗਲੇ ਕਰੈਕਟਰ ‘ਤੇ।”

ਨਿਆਣੇ, ਸਿਆਣੇ ਸਭ ਮੈਦਾਨ ’ਚ ਹੋਏ ਇਕਜੁੱਟ, ਛਿੜੀ ਖੇਤੀ ਕਾਨੂੰਨਾਂ ਖ਼ਿਲਾਫ਼ ਜੰਗ

ਇਸ ਤੋਂ ਬਾਅਦ ਭਗਵੰਤ ਮਾਨ ਨੇ ਇਕ ਹੋਰ ਟਵੀਟ ਕੀਤਾ, ਜਿਸ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਟਲ ਟਨਲ ਦਾ ਉਦਘਾਟਨ ਕਰਨ ਮੌਕੇ ਦੀ ਤਸਵੀਰ ਸਾਂਝੀ ਕੀਤੀ ਅਤੇ ਕਿਹਾ, ”ਦੇਸ਼ ਰੰਗਾ ਹੈ, ਵਿਰੋਧ ਕੇ ਰੰਗ ਮੇਂ…ਲੋਗ ਸੜਕੋਂ ਪਰ, ਪ੍ਰਧਾਨ ਸੇਵਕ ਸੁਰੰਗ ਮੇਂ”, ਜਿਸ ਤੋਂ ਬਾਅਦ ਕਈ ਲੋਕਾਂ ਨੇ ਭਗਵੰਤ ਮਾਨ ਨੂੰ ਇਨ੍ਹਾਂ ਟਵੀਟਾਂ ਕਾਰਨ ਬੁਰੀ ਤਰ੍ਹਾਂ ਟਰੋਲ ਕੀਤਾ ਅਤੇ ਕਈ ਲੋਕ ਉਨ੍ਹਾਂ ਦੇ ਬਚਾਅ ‘ਚ ਵੀ ਉਤਰ ਆਏ।

ਖੇਤੀ ਬਿੱਲਾਂ ਦੇ ਵਿਰੋਧ ’ਚ ਰਾਹੁਲ ਗਾਂਧੀ ਦਾ ਪੰਜਾਬ ਦੌਰੇ ਦਾ ਦੂਜਾ ਦਿਨ

ਦੱਸ ਦੇਈਏ ਕਿ ਕੇਂਦਰ ਸਰਕਾਰ ਦਾ ਖੇਤੀ ਬਿੱਲ ਹੁਣ ਕਾਨੂੰਨ ਦਾ ਰੂਪ ਲੈ ਚੁੱਕਾ ਹੈ ਅਤੇ ਪੰਜਾਬ-ਹਰਿਆਣਾ ‘ਚ ਇਸ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ।

Click to comment

Leave a Reply

Your email address will not be published. Required fields are marked *

Most Popular

To Top