ਭਗਵੰਤ ਮਾਨ ਨੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੂੰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼
By
Posted on

ਭਗਵੰਤ ਮਾਨ ਨੇ ਮਾਨਤਾ ਗਵਰਨਰ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਜੀ ਨੂੰ ਸਰਕਾਰ ਬਣਾਉਣ ਦਾ ਮੁੱਦਾ ਪੇਸ਼ ਕੀਤਾ। ਉਹਨਾਂ ਕਿਹਾ ਕਿ, ਮੈਂ ਰਾਜਪਾਲ ਨੂੰ ਸਮਰਥਨ ਦਾ ਪੱਤਰ ਸੌਂਪਿਆ ਹੈ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।

ਰਾਜਪਾਲ ਨੇ ਸਾਨੂੰ ਸਹੁੰ ਚੁੱਕ ਸਮਾਗਮ ਦਾ ਸਥਾਨ ਅਤੇ ਸਮਾਂ ਪੁੱਛਿਆ ਤਾਂ ਮੈਂ ਦੱਸਿਆ ਕਿ ਸਹੁੰ ਚੁੱਕ ਸਮਾਗਮ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਦੁਪਹਿਰ 12:30 ਵਜੇ ਹੋਵੇਗਾ। ਭਗਵੰਤ ਮਾਨ ਨੇ ਕਿਹਾ ਸਭ ਕੁਝ ਪੰਜਾਬ ਦੀ ਤਰੱਕੀ ਲਈ ਨਿਸ਼ਾਵਰ ਕਰਨ ਦੀ ਸਹੁੰ ਚੁੱਕਾਂਗੇ। ਪੂਰੇ ਪੰਜਾਬ ਦੇ ਘਰ-ਘਰ ਤੋਂ ਸਹੁੰ ਚੁੱਕ ਸਮਾਗਮ ਵਿਚ ਲੋਕ ਆਉਣਗੇ।
ਸਮਾਗਮ ਵਿੱਚ ਪੰਜਾਬ ਭਰ ਤੋਂ ਘਰ-ਘਰ ਲੋਕ ਪਹੁੰਚਣਗੇ। ਉਹ ਭਗਤ ਸਿੰਘ ਨੂੰ ਸ਼ਰਧਾਂਜਲੀ ਵੀ ਭੇਟ ਕਰਨਗੇ। ਸਾਡੇ ਕੋਲ ਇੱਕ ਚੰਗੀ ਕੈਬਨਿਟ ਹੋਵੇਗੀ ਅਤੇ ਇਤਿਹਾਸਕ ਫੈਸਲੇ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਲਏ ਗਏ। ਇਸ ਲਈ ਤੁਹਾਨੂੰ ਉਡੀਕ ਕਰਨੀ ਪਵੇਗੀ।
