Punjab

ਭਗਵੰਤ ਮਾਨ ਨੇ ਕਰਵਾਇਆ ਕੋਰੋਨਾ ਟੈਸਟ

ਚੰਡੀਗੜ੍ਹ: ਪਾਰਲੀਮੈਂਟ ਇਜਲਾਸ ਵਿਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਟੈਸਟ ਕਰਵਾਇਆ ਹੈ। ਵਿਅੰਗਾਤਮਕ ਅੰਦਾਜ਼ ਕਰ ਕੇ ਜਾਣੇ ਜਾਂਦੇ ਭਗਵੰਤ ਨੇ ਇਸ ਟੈਸਟ ‘ਤੇ ਵੀ ਚੁਟਕੀ ਲਈ ਹੈ।

ਹੁਣ ਗੁਰੂ ਦੇ ਸਿੰਘਾਂ ਨੇ ਲਗਾਇਆ ਇਸ ਚੀਜ਼ ਦਾ ਲੰਗਰ

ਮਾਨ ਦਾ ਕਹਿਣਾ ਹੈ ਕਿ ਉਹ ਦੁਆ ਕਰਦੇ ਹਨ ਕਿ ਜਿਵੇਂ ਦੇਸ਼ ਦੀ ਜੀ. ਡੀ. ਪੀ. ਨੈਗੇਟਿਵ ਜਾ ਰਹੀ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਵੇ। ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪਾਰਲੀਮੈਂਟ ਵਿਚ ਸੰਸਦ ਮੈਬਰਾਂ ਦਾ ਕੋਰੋਨਾ ਟੈਸਟ ਹੋਇਆ ਹੈ।

ਜਿਸ ਦੀ ਰਿਪੋਰਟ ਕੱਲ੍ਹ ਆ ਜਾਵੇਗੀ। ਰੱਬ ਕਰੇ ਦੇਸ਼ ਦੀ ਜੀ. ਡੀ ਪੀ. ਵਾਂਗ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਵੇ ਤਾਂ ਜੋ ਮੈਂ ਪਾਰਲੀਮੈਂਟ ਵਿਚ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰ ਸਕਾਂ।

Click to comment

Leave a Reply

Your email address will not be published. Required fields are marked *

Most Popular

To Top