ਭਗਵੰਤ ਮਾਨ ਨਾਲ ਗੱਲਬਾਤ ਕਰਦੇ ਹੋਏ ਮਾਸਕ ਲਾਉਣ ਬਾਰੇ ਕਿਰਨ ਖੇਰ ਨੇ ਦਿੱਤੀ ਸਫਾਈ, ਕਹੀ ਵੱਡੀ ਗੱਲ

 ਭਗਵੰਤ ਮਾਨ ਨਾਲ ਗੱਲਬਾਤ ਕਰਦੇ ਹੋਏ ਮਾਸਕ ਲਾਉਣ ਬਾਰੇ ਕਿਰਨ ਖੇਰ ਨੇ ਦਿੱਤੀ ਸਫਾਈ, ਕਹੀ ਵੱਡੀ ਗੱਲ

ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਕਿਰਨ ਖੇਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕਿਰਨ ਖੇਰ ਮੁੱਖ ਮੰਤਰੀ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਹ ਵੀਡੀਓ ਚੰਡੀਗੜ੍ਹ ਵਿੱਚ ਏਅਰਪੋਰਟ ਦੇ ਨਵੇਂ ਨਾਂ ਰੱਖਣ ਨਾਲ ਸਬੰਧ ਪ੍ਰੋਗਰਾਮ ਦੀ ਹੈ। ਇਸ ਵੀਡੀਓ ਨੂੰ ਲੈ ਕੇ ਲੋਕਾਂ ਨੇ ਟ੍ਰੋਲ ਕੀਤਾ ਹੈ।

Punjab CM Bhagwant Mann seeks more international flights from Chandigarh's  Shaheed Bhagat Singh airport | Aviation News | Zee News

ਕਿਰਨ ਖੇਰ ਨੇ ਇਸ ਵੀਡੀਓ ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਜਨਤਕ ਮੀਟਿੰਗ ਵਿੱਚ ਮੁੱਖ ਮੰਤਰੀ ਨਾਲ ਗੱਲ ਕਰਦੇ ਹੋਏ ਮਾਸਕ ਪਾਉਂਦੇ ਦਿਖਾਈ ਦੇ ਰਹੇ ਹਨ। ਖੇਰ ਨੇ ਕਿਹਾ ਕਿ ਉਹਨਾਂ ਨੇ ਇਹ ਮਾਸਕ ਘੱਟ ਇਮਿਊਨਿਟੀ ਕਾਰਨ ਲਗਾਇਆ ਸੀ। ਇਸ ਵੀਡੀਓ ਵਿੱਚ ਭਗਵੰਤ ਮਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਨਾ ਕੀਤੀ ਜਾਵੇ।

ਜੇ ਕੋਈ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੈ ਤਾਂ ਸਾਨੂੰ ਉਸ ਦੇ ਅਹੁਦੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਗਿਆ ਸੀ। ਨਵੇਂ ਨਾਂ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ।

ਇਸ ਵਿੱਚ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਖੇਰ ਨੇ ਸਟੇਜ ਤੇ ਭਗਵੰਤ ਮਾਨ ਨਾਲ ਗੱਲਬਾਤ ਕਰਦਿਆਂ ਮੂੰਹ ਤੇ ਮਾਸਕ ਪਾ ਲਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ-ਸ਼ਰਾਬੀ? ਭਗਵੰਤ ਮਾਨ ਦੇ ਮੂੰਹੋਂ ਬਦਬੂ ਆ ਰਹੀ ਸੀ ਤਾਂ ਕਿਰਨ ਖੇਰ ਨੇ ਤੁਰੰਤ ਮਾਸਕ ਪਾ ਲਿਆ।

Leave a Reply

Your email address will not be published.