News

ਭਗਵੰਤ ਮਾਨ ਦੀ ‘ਆਪ’ ਵਿਧਾਇਕਾਂ ਦੀ ਪਹਿਲੀ ਮੀਟਿੰਗ, ਕਿਹਾ, ਜਿੱਥੇ ਵੀ ਸਮੱਸਿਆ ਹੈ, ਉਸ ਨੂੰ ਹੱਲ ਕਰਨਾ ਹੈ  

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਹਿਲੀ ਬੈਠਕ ਕੀਤੀ ਗਈ ਹੈ। ਇਸ ਬੈਠਕ ਵਿੱਚ ਕੇਜਰੀਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਧਾਇਕਾਂ ਨਾਲ ਗੱਲਬਾਤ ਕੀਤੀ। ਇਸ ਬੈਠਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਬਹੁਤ ਵੱਡਾ ਬਹੁਮਤ ਦਿੱਤਾ ਹੈ।

Image

ਉਹਨਾਂ ਨੂੰ ਸੁਧਾਰਨਾ ਹੈ ਤਾਂ ਸਮਝਾਓ। ਉਸ ਨੂੰ ਕਿਵੇਂ ਸੁਧਾਰਨਾ ਹੈ, ਇਸ ਬਾਰੇ ਪੁੱਛੋ। ਸਰਕਾਰ ਪੂਰੀ ਮਦਦ ਕਰੇਗੀ। ਮਾਨ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਛੋਟੇ ਅਫ਼ਸਰਾਂ ਨੂੰ ਕਹਿਣ ਨਾਲ ਬੰਦ ਨਹੀਂ ਹੋਵੇਗੀ। ਚੰਡੀਗੜ੍ਹ ਵਿੱਚ ਮੈਂ ਇਸ ਨੂੰ ਬੰਦ ਕਰ ਦੇਵਾਂਗਾ। 25 ਹਜ਼ਾਰ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਹਨ। ਉਸ ਲਈ ਸਿਫਾਰਿਸ਼ ਲੈ ਕੇ ਕਈ ਲੋਕ ਆਉਣਗੇ।

ਉਸ ਦੀ ਸਿਫਾਰਿਸ਼ ਨਾ ਕਰਨਾ ਕਿਉਂਕਿ ਉਸ ਨਾਲ ਕਿਸੇ ਦੂਜੇ ਦਾ ਹੱਕ ਮਾਰਿਆ ਜਾਵੇਗਾ। ਕੇਜਰੀਵਾਲ 2 ਰੁਪਏ ਦੀ ਪਰਚੀ ਨੂੰ ਲੈ ਕੇ ਖੁਦ ਮੌਕੇ ਤੇ ਪਹੁੰਚ ਗਏ ਸਨ। ਇਹ ਉਹੀ ਪਾਰਟੀ ਹੈ। ਪੈਸੇ ਕਮਾ ਕੇ ਕਈ ਚਲੇ ਜਾਂਦੇ ਹਨ ਪਰ ਕਿਸੇ ਦਾ ਜੀਵਨ ਸੁਧਾਰਨਾ ਹੈ। ਇਕ ਸਾਈਨ ਨਾਲ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਜਲਦੀ ਹੈ, ਕਿਸੇ ਬਜ਼ੁਰਗ ਦੇ ਇਲਾਜ ਦਾ ਪ੍ਰਬੰਧ ਹੁੰਦਾ ਹੈ।

ਕਿਸੇ ਬੱਚੇ ਨੂੰ ਕਿਤਾਬ, ਬਸਤਾ ਜਾਂ ਪੜ੍ਹਾਈ ਮਿਲ ਜਾਂਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਹੈ। ਮਾਨ ਨੇ ਕਿਹਾ ਕਿ ਬਦਲਾਖੋਰੀ ਨਹੀਂ ਹੋਣੀ ਚਾਹੀਦੀ। ਕੁੱਝ ਸ਼ਿਕਾਇਤਾਂ ਆਈਆਂ ਹਨ ਕਿ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ, ਇਹ ਸਾਡਾ ਕੰਮ ਨਹੀਂ ਹੈ।

Click to comment

Leave a Reply

Your email address will not be published.

Most Popular

To Top