ਭਗਵੰਤ ਮਾਨ ਦਾ 2022 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ

 ਭਗਵੰਤ ਮਾਨ ਦਾ 2022 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕਰਦੇ ਹੋਏ ‘ਆਪ’ ਪੰਜਾਬ ਇਕਾਈ ਦਾ ਮੁੱਖ ਢਾਂ ਚਾ ਭੰ ਗ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਭਗਵੰਤ ਮਾਨ ਨੇ ਫੇਸਬੁੱਕ ਜ਼ਰੀਏ ਦਿੱਤੀ ਹੈ। ਫੇਸਬੁੱਕ ‘ਤੇ ਲਾਈਵ ਹੋ ਕੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਮਿਸ਼ਨ-2022 ਨੂੰ ਲੈ ਕੇ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਇੰਚਾਰਜ ਜਰਨੈਲ ਸਿੰਘ ਸਣੇ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ, ਹਲਕਿਆਂ ਦੇ ਇੰਚਾਰਜਾਂ, ਵਿਧਾਇਕਾਂ ਨਾਲ ਲੰਬੀਆਂ ਮੀਟਿੰਗਾਂ ਕੀਤੀਆਂ ਗਈਆਂ ਸਨ।

ਮੀਟਿੰਗਾਂ ਤੋਂ ਬਾਅਦ ਬੂਥ ਪੱਧਰ ਦੀ ਰਿਪੋਰਟ ਲੈਣ ਤੋਂ ਬਾਅਦ ਹੁਣ ਪਾਰਟੀ ਇਸ ਨਤੀਜੇ ‘ਤੇ ਪਹੁੰਚੀ ਹੈ ਕਿ 2022 ਦੀ ਲ ੜਾ ਈ ਨੂੰ ਹੋਰ ਮਜ਼ਬੂਤੀ ਨਾਲ ਲ ੜ ਨ ਲਈ ਇਮਾਨਦਾਰ ਅਤੇ ਮਿਹਨਤੀ ਵਲੰਟੀਅਰਾਂ ਦੀਆਂ ਜ਼ਿੰਮੇਵਾਰੀਆਂ ਵਧਾਈਆਂ ਵੀ ਜਾਣਗੀਆਂ ਅਤੇ ਬਦਲੀਆਂ ਵੀ ਜਾ ਸਕਦੀਆਂ ਹਨ ਇਸ ਦੌਰਾਨ ਉਨ੍ਹਾਂ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਇਕਾਈ ਦਾ ਮੁੱਖ ਢਾਂਚਾ ਅਤੇ ਕੌਰ ਕਮੇਟੀ, ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਹਿਯੋਗੀ ਇਕਾਈਆਂ ਦੇ ਪ੍ਰਧਾਨਾਂ ਦਾ ਢਾਂ ਚਾ ਭੰ ਗ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਬੜੀ ਹੀ ਜਲਦੀ ਨਵੀਆਂ ਜ਼ਿੰਮੇਵਾਰੀਆਂ ਮਿਹਨਤੀ, ਵਫਾਦਾਰ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਦਿੱਤੀਆਂ ਜਾਣਗੀਆਂ। ਜਲਦੀ ਹੀ 2022 ਦੀਆਂ ਚੋਣਾਂ ਲਈ ਮਜ਼ਬੂਤ ਟੀਮ ਤਿਆਰ ਕੀਤੀ ਜਾਵੇਗੀ। ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਸਿਰਫ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣਗੇ ਅਤੇ ਜਲਦੀ ਹੀ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਮੁੱਖ ਸੰਗਠਨ ਦਾ ਦੋਬਾਰਾ ਤੋਂ ਐਲਾਨ ਕੀਤਾ ਜਾਵੇਗਾ।

Leave a Reply

Your email address will not be published.