Punjab

ਭਗਵੰਤ ਮਾਨ ’ਤੇ ਸੁਖਬੀਰ ਦਾ ਵੱਡਾ ਬਿਆਨ, ਕਿਹਾ, ਬੇਵਕੂਫ ਤੇ ਗੈਰ ਜ਼ਿੰਮੇਵਾਰਾਨਾ ਵਿਅਕਤੀ?

ਆਮ ਆਦਮੀ ਪਾਰਟੀ ਵੱਲੋਂ ‘ਆਪ’ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਗਿਆ ਹੈ। ਪੰਜਾਬ ‘ਆਪ’ ਪ੍ਰਧਾਨ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਿਆ ਗਿਆ ਹੈ। ਇਸ ਤੇ ਵਿਰੋਧੀ ਪਾਰਟੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਦਾ ਕੋਈ ਵੀ ਆਗੂ ਪਾਰਟੀ ਦੀ ਪ੍ਰਧਾਨਗੀ ਸਾਂਭਣ ਲਈ ਰਾਜ਼ੀ ਨਹੀਂ ਹੈ।

May be an image of 5 people, beard, people standing, turban and text that says 'ਆਪ'ਦਾ CM 'ਆਪ' ਦਾ M ਆਦਮੀ ਪਾਰਟੀ ਆਦ'

ਇਸ ਲਈ ‘ਆਪ’ ਨੇ ਭਗਵੰਤ ਮਾਨ ਨੂੰ ਮੁੱਕ ਮੰਤਰੀ ਦਾ ਉਮੀਦਵਾਰ ਐਲਾਨ ਆਪਣੇ ਆਪ ਨਾਲ ਸਮਝੌਤਾ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹ ਇੱਕ ਸੋਚਿਆ ਸਮਝਿਆ ਡਰਾਮਾ ਸੀ। ਦਰਅਸਲ ‘ਆਪ’ ਦੇ ਕਨਵੀਨਰ ਕਦੇ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਨਹੀਂ ਬਣਾਉਣਾ ਚਾਹੁੰਦੇ ਸਨ। ਉਹ ਮਾਨ ਦੇ ਮੂੰਹ ਤੇ ਅਜਿਹਾ ਕਹਿ ਰਹੇ ਹਨ ਜਦਕਿ ਪਾਰਟੀ ਇੱਕ ਯੋਗ ਉਮੀਦਵਾਰ ਦੀ ਭਾਲ ਕਰ ਰਹੀ ਸੀ।

May be an image of 2 people, people sitting and people standing

ਇਹ ਵੀ ਇੱਕ ਹਕੀਕਤ ਹੈ ਕਿ ‘ਆਪ’ ਨੇ ਕਈ ਸੰਭਾਵੀ ਉਮੀਦਵਾਰ ਖੜੇ ਕੀਤੇ ਹਨ ਪਰ ਉਹਨਾਂ ਵਿਚੋਂ ਹਰੇਕ ਨੇ ਪਾਰਟੀ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ, “ਮਾਨ ਦੀਆਂ ਭੁੱਲਾਂ ਅਤੇ ਗਲਤੀਆਂ ਨੂੰ ਲੁਕਾਉਣ ਲਈ ਅਤੇ ਉਸ ਨੂੰ ਇੱਕ ਪਦਵੀ ਸੰਭਾਲ ਯੋਗ ਮੁੱਖ ਨੇਤਾ ਵਜੋਂ ਪੇਸ਼ ਕਰਨ ਲਈ ਇਹ ਨਿਰਾਸ਼ਾਜਨਕ ਜਨ ਸੰਪਰਕ ਅਭਿਆਸ ਕੀਤਾ ਗਿਆ।

ਭਾਵੇਂ ਉਸ ਦੇ ਬੇਵਕੂਫ ਅਤੇ ਗੈਰ-ਜ਼ਿੰਮੇਵਾਰਾਨਾ ਵਿਹਾਰ ਤੋਂ ਹਰ ਕੋਈ ਜਾਣੂ ਹੈ।” ਉਨ੍ਹਾਂ ਕਿਹਾ, “ਹੁਣ ਜਦੋਂ ਚੋਣਾਂ ਨੇੜੇ ਹਨ ਤੇ ‘ਆਪ’ ਥੱਕ ਚੁੱਕੀ ਹੈ ਇਸੀ ਕਰ ਕੇ ਉਨ੍ਹਾਂ ਮਾਨ ਨੂੰ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਚੁਣਿਆ ਹੈ।” ”ਇਹ ਪੁੱਛਣਯੋਗ ਹੈ ਕਿ ਪੰਜਾਬੀਆਂ ਨੂੰ ਅਜਿਹੇ ਨੇਤਾ ‘ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ ਜਿਸ ਨੂੰ ਕੇਜਰੀਵਾਲ ਨੇ ਇੱਕ ਸਾਲ ਤੋਂ ਵੱਧ ਸਮੇਂ ਲਈ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਕੇਜਰੀਵਾਲ ਪੰਜਾਬੀਆਂ ਨੂੰ ਇੰਨਾ ਭੋਲਾ ਨਾ ਸਮਝੇ ਕਿ ਲੋਕ ਉਸਦੇ ਰਬੜ ਸਟੇਮਪ ਵਾਲੇ ਉਮੀਦਵਾਰ ਨੂੰ ਮਨਜ਼ੂਰ ਕਰ ਲੈਣਗੇ। ‘ਆਪ’ ਨੂੰ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਦੇ ਨਾਲ-ਨਾਲ ਇਸ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਅਤੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਤੇਜ਼ ਵਿਕਾਸ ਲਈ ਤਕੜੇ ਆਗੂ ਦੀ ਲੋੜ ਹੈ।”

Click to comment

Leave a Reply

Your email address will not be published.

Most Popular

To Top