News

ਭਗਵੰਤ ਮਾਨ ਕਰਕੇ ਹੀ ਅੱਜ ਪੰਜਾਬ ’ਚ ‘ਆਪ’ ਦਾ ਵਜੂਦ ਹੈ: ਸਿਮਰਜੀਤ ਬੈਂਸ

ਪਿਛਲੇ ਕੁੱਝ ਦਿਨਾਂ ਤੋਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਲਗਾਤਾਰ ਚੁੱਪੀ ਵੱਟੀ ਬੈਠੇ ਹਨ। ਹਾਲਾਂਕਿ ਸੇਵਾ ਸਿੰਘ ਸੇਖਵਾਂ ਦੇ ਘਰ ਭਗਵੰਤ ਮਾਨ ਨਜ਼ਰ ਤਾਂ ਜ਼ਰੂਰ ਆਏ ਪਰ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਪਾਰਟੀ ਤੋਂ ਖਫ਼ਾ ਚੱਲ ਰਹੇ ਹਨ। ਇਸ ਸਭ ਵਿਚਕਾਰ ਹੁਣ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਭਗਵੰਤ ਮਾਨ ਦੇ ਹੱਕ ਨਿੱਤਰੇ ਹਨ।

Court orders registration of FIR against MLA Simarjit Singh Bains on rape  charges

ਦਰਅਸਲ ਬੈਂਸ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਕਰਕੇ ਹੀ ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਵਜੂਦ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਲੋਕ ਸਭਾ ‘ਚ ਪੰਜਾਬ ਦੇ ਮੁੱਦਿਆਂ ‘ਤੇ ਅਕਸਰ ਆਪਣੀ ਅਵਾਜ਼ ਬੁਲੰਦ ਕੀਤੀ ਹੈ। ਸਿਮਰਜੀਤ ਬੈਂਸ ਨੇ ਕਾਂਗਰਸ ਸਰਕਾਰ ‘ਚ ਕਾਂਗਰਸੀ ਵਿਧਾਇਕਾਂ ਵੱਲੋਂ ਕੀਤੀ ਗਈ ਬਗ਼ਾਵਤ ‘ਤੇ ਵੀ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲਿਆ।

ਉਹਨਾਂ ਕਿਹਾ ਕਿ ਕਾਂਗਰਸ ਦੇ ਦੋਵੇਂ ਧੜੇ ਯਾਨੀ ਕੈਪਟਨ ਅਤੇ ਸਿੱਧੂ ਧੜੇ ਦੇ ਵੱਲੋਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਦੀ ਚੱਕੀ ‘ਚ ਪਿਸ ਰਹੇ ਹਨ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ‘ਚ ਕੁੱਝ ਹੀ ਸਮਾਂ ਬਾਕੀ ਬਚਿਆ। ਹਾਲਾਂਕਿ ਹਰ ਪਾਰਟੀ ਮੈਦਾਨ ਵਿੱਚ ਪੂਰੀ ਤਰ੍ਹਾਂ ਉੱਤਰ ਗਈ ਹੈ ਪਰ ਆਮ ਆਦਮੀ ਪਾਰਟੀ ਦਾ ਜੋਸ਼ ਕਿਤੇ ਨਾ ਕਿਤੇ ਠੰਡਾ ਨਜ਼ਰ ਆ ਰਿਹਾ ਹੈ।

ਦੱਸਿਆ ਜਾ ਰਿਹਾ ਕੁੱਝ ਦਿਨ ਪਹਿਲਾਂ ਦਿੱਲੀ ‘ਚ ਪੰਜਾਬ ਦੀਆਂ ਚੋਣਾਂ ਸਬੰਧੀ ਹੋਈ ਇੱਕ ਮੀਟਿੰਗ ਵਿੱਚ ਕੇਜਰੀਵਾਲ ਵੱਲੋਂ ਪੰਜਾਬ ਦੇ ਕਿਸੇ ਵੀ ਲੀਡਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਅਤੇ ਇਸ ਮੀਟਿੰਗ ਵਿੱਚ ਭਗਵੰਤ ਮਾਨ ਦੇ ਨਾਮ ਤੇ ਕੋਈ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਭਗਵੰਤ ਮਾਨ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।

Click to comment

Leave a Reply

Your email address will not be published.

Most Popular

To Top