News

ਬੱਸ ਸਟੈਂਡ ‘ਤੇ ਲੋਕਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਅੰਮ੍ਰਿਤਸਰ ਬੱਸ ਸਟੈਂਡ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਰਕਾਰੀ ਬੱਸ ਵਿੱਚ 50% ਸਵਾਰੀਆਂ ਦੀ ਬਜਾਏ ਸਾਰੀ ਬੱਸ ਤੂੜੀ ਵਾਂਗੂੰ ਭਰੀ ਹੋਈ ਹੈ। ਅਜਿਹੇ ਵਿੱਚ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਵੱਲੋਂ ਵੀ ਹੜਤਾਲ ਕਰ ਦਿੱਤੀ ਗਈ ਕਿ ਉੁਹਨਾਂ ਨੂੰ ਮਹਿਜ਼ 15 ਸਵਾਰੀਆਂ ਬਿਠਾਉਣ ਦੀ ਦੀ ਇਜਾਜ਼ਤ ਦਿੱਤੀ ਗਈ ਹੈ।

ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਨੇ ਕਿਹਾ ਕਿ ਰੋਡਵੇਜ ਬੱਸਾਂ ‘ਚ ਸਵਾਰੀਆਂ ਬਿਨਾਂ ਕਿਸੇ ਗਿਣਤੀ ਤੋਂ ਚੜ੍ਹਾਈਆਂ ਜਾ ਰਹੀਆਂ ਹਨ ਅਤੇ ਨਾ ਹੀ ਕੋਈ ਕੋਰੋਨਾ ਨਿਯਮਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਉਹਨਾਂ ਦੇ ਚਲਾਨ ਕੱਟ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਉਧਰ ਇਸ ਮਾਮਲੇ ‘ਤੇ ਰੋਡਵੇਜ ਬੱਸਾਂ ਦੇ ਡਰਾਈਵਰਾਂ ਨੇ ਇਲਜ਼ਾਮ ਲਾਇਆ ਕਿ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਨਾਲ ਬੱਸ ਭਰ ਕੇ ਲੈ ਕੇ ਜਾਂਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਸਰਕਾਰੀ ਬੱਸਾਂ ‘ਚ ਯਾਤਰੀਆਂ ਵੱਲੋਂ 50% ਤੋਂ ਸਵਾਰੀ ਨਾ ਚੜਾਉਣ ‘ਤੇ ਧੱਕਾ ਕੀਤਾ ਜਾਂਦਾ ਹੈ।

ਪ੍ਰਾਈਵੇਟ ਬੱਸਾਂ ਵਾਲੇ ਡਰਾਈਵਰਾਂ ਦੀ ਹੜਤਾਲ ਅਤੇ ਸਾਰਕਾਰੀ ਬੱਸਾਂ ‘ਚ 50% ਹੀ ਸਵਾਰੀਆਂ ਚੜ੍ਹਾਉਣ ਕਰ ਕੇ ਯਾਤਰੀ ਪਰੇਸ਼ਾਨ ਹੁੰਦੇ ਵੀ ਨਜ਼ਰ ਆਏ ਹਨ। ਉਹਨਾਂ ਕੈਪਟਨ ਅਤੇ ਪ੍ਰਧਾਨ ਮੰਤਰੀ ਤੋਂ ਅਸਤੀਫ਼ਾ ਦੇਣ ਦੀ ਮੰਗ ਵੀ ਕੀਤੀ।

ਦੱਸ ਦਈਏ ਕਿ ਕੋਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਵੀਕੈਂਡ ਲਾਕਡਾਊਨ ਅਤੇ ਨਾਈਟ ਕਰਫ਼ਿਊ ਵੀ ਲਗਾਇਆ ਗਿਆ ਹੈ ਤਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ ਪਰ ਕਿਤੇ ਨਾ ਕਿਤੇ ਲੋਕ ਵੀ ਹੁਣ ਕੋਰੋਨਾ ਦੀ ਪਰਵਾਹ ਨਾ ਕਰਦੇ ਨਜ਼ਰ ਆ ਰਹੇ ਨੇ।

Click to comment

Leave a Reply

Your email address will not be published. Required fields are marked *

Most Popular

To Top